ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ

ਸੂਟ ਤੇਰਾ ਰੇਸ਼ਮੀ ਤੇ ਜੁੱਤੀ ਤਿੱਲੇਦਾਰ ਨੀ
ਗੁੱਤ ਦਾ ਪਰਾਂਦਾ ਬਿੱਲੋ ਸੱਜਿਆ ਏ ਲਾਲ ਨੀ
ਬੁੱਲੀਆਂ ਤੇ ਹਾਸੇ ਤੇਰੇ ਮੁਖ ਉੱਤੇ ਰੋਣਕਾਂ
ਮਾਰ ਜਾਏ ਮਿਤਰਾਂ ਨੂੰ ਨਖਰਾ ਕਮਾਲ ਨੀ

ਵੇਲੇ ਤੇ ਕਵੇਲੇ ਨੀ ਤੂੰ ਬਾਹਰ ਜਦੋਂ ਆਉਣੀ ਏਂ
ਝਾਤ ਲਈ ਖੜਿਆਂ ਦੇ ਸੀਨੇ ਅੱਗ ਲਾਉਣੀ ਏਂ
ਇੱਕ ਹੀ ਇਸ਼ਾਰੇ ਨਾਲ ਮਸਤ ਬਣਾਵੇਂ
ਅਤੇ ਕਰਦੀ ਏ ਕਈਆਂ ਨੂੰ ਹਲਾਲ ਨੀ

ਮੰਨ ਲਿਆ ਸੋਹਣੀਏ ਤੂੰ ਦਿੱਲ ਦੀ ਵੀ ਚੰਗੀ ਏਂ
ਕਾਨੂੰ ਤੂੰ ਗਰੂਰ ਵਿੱਚ ਹਰ ਵੇਲੇ ਰੰਗੀ ਏਂ
ਗੱਲਾਂ ਵਿੱਚ ਆ ਕੇ ਸਦਾ ਸਖੀਆਂ ਦੇ ਰਹੇਂ
ਕਦੀ ਆਪਣਾ ਵੀ ਗੁੱਸਾ ਤੂੰ ਪਛਾਣ ਨੀ

ਰੂਪ ਤੈਨੂ ਦਿੱਤਾ ਰੱਬ ਕਰੀਂ ਨਾ ਤੂੰ ਨਖਰਾ
ਆਪੇ ਨੂੰ ਪਛਾਣ ਨਹੀਂ ਜੱਗ ਕੋਲੋਂ ਵਖਰਾ
ਸ਼ੁਕਰ ਕਰੀਂ ਨੀ ਅਸੀਂ ਤੇਰੇ ਉੱਤੇ ਡੁੱਲੇ
ਸਾਨੂੰ ਕਰੀਂ ਨਾ ਤੂੰ ਕੋਈ ਵੀ ਸਵਾਲ ਨੀ

ਆਰ.ਬੀ.ਸੋਹਲ
 
Top