\\\\\\\\\\\\\\\\ਕੀਤਾ ਨਾ ਸ਼ਿੰਗਾਰ///////////


ਅਖੀਆਂ ਦੀ ਨੀਂਦ ਚੁਰਾ ਗਿਆ ਮਾਹੀ
ਲੈਂਦਾ ਨੀ ਉਹ ਸਾਰ ਭੈੜਾ ਬੜਾ ਹਰਜਾਈ

ਯਾਦ ਕਰ ਸ਼ਾਮਾਂ ਅਤੇ ਸਜਰੇ ਸਵੇਰੇ ਵੇ
ਰਹਿੰਦਾ ਨਈ ਸੀ ਦੂਰ ਕਦੇ ਬਿਨ ਪਲ ਮੇਰੇ ਵੇ
ਤੇਰੇ ਲਈ ਅੱਜ ਮੈ ਤਾਂ ਹੋਈ ਹਾਂ ਪਰਾਈ
ਅਖੀਆਂ ਦੀ ਨੀਂਦ ਚੁਰਾ ਗਿਆ ਮਾਹੀ

ਨੈਣਾ ਦੇ ਇਸ਼ਾਰਿਆਂ ਚੋੰ ਪੜ ਲੈ ਜਵਾਬ ਵੇ
ਮੁੱਖ ਤੇ ਉਦਾਸੀ ਜਿਵੇਂ ਸੁੱਕਿਆ ਗੁਲਾਬ ਵੇ
ਕੀਤਾ ਨਾ ਸ਼ਿੰਗਾਰ ਪਈ ਜਦੋਂ ਦੀ ਜੁਦਾਈ
ਅਖੀਆਂ ਦੀ ਨੀਂਦ ਚੁਰਾ ਗਿਆ ਮਾਹੀ

ਤੇਰੀ ਯਾਦ ਮੈਨੂੰ ਚੰਨਾ ਰੋਜ ਹੀ ਸਤਾਵੇ
ਦਿਨ ਚ' ਨਾ ਚੈਨ ਨੀਂਦ ਰਾਤ ਨੂੰ ਨਾ ਆਵੇ
ਚੰਨ ਅਤੇ ਤਾਰੀਆਂ ਨੇ ਭਰੀ ਏ ਗੁਵਾਹੀ
ਅਖੀਆਂ ਦੀ ਨੀਂਦ ਚੁਰਾ ਗਿਆ ਮਾਹੀ

ਆਰ.ਬੀ.ਸੋਹਲ
 
Top