31 ਨੂੰ ਸੁਣਵਾਈ ਕਰੇਗੀ ਸੁਪਰੀਮ ਕੋਰਟ
ਨਵੀਂ ਦਿੱਲੀ, 28 ਜਨਵਰੀ (ਪੀ.ਟੀ. ਆਈ.)-ਅੱਜ ਸੁਪਰੀਮ ਕੋਰਟ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਸਤੰਬਰ 1993 ਦੇ ਬੰਬ ਧਮਾਕੇ ਵਿਚ ਉਸ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਲਈ ਉਸ ਵੱਲੋਂ ਦਾਇਰ ਅਪੀਲ 'ਤੇ ਸ਼ੁੱਕਰਵਾਰ 31 ਜਨਵਰੀ ਨੂੰ ਖੁੱਲ੍ਹੀ ਅਦਾਲਤ ਵਿਚ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ | ਚੀਫ ਜਸਟਿਸ ਪੀ. ਸਾਥਾਸ਼ਿਵਮ ਅਤੇ ਜੱਜ ਸਹਿਬਾਨ ਆਰ. ਐਮ. ਲੋਧਾ, ਐਚ. ਐਲ. ਦੱਤੂ ਅਤੇ ਐਸ. ਜੇ. ਮੁਖੋਪਾਧਿਆਏ 'ਤੇ ਆਧਾਰਿਤ ਬੈਂਚ ਨੇ ਭੁੱਲਰ ਦੀ ਪਤਨੀ ਨਵਨੀਤ ਕੌਰ ਵੱਲੋਂ ਦਾਇਰ ਸੋਧ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ |