ਉਹਦਾ ਬਚਪਨ ਕਰਫਿਊ ਹੇਠ, ਜਵਾਨੀ ਜੇਲ ਅੰਦਰ

→ ✰ Dead . UnP ✰ ←

→ Pendu ✰ ←
Staff member
ਵਰਿਆਂ ਤੋਂ ਜੇਲ ਵਿੱਚ ਬੰਦ ਹੈ ਨਿਰਦੋਸ਼ ਕੋਈ,
ਬੇਸੁਰਤ ਗਵਾਚਿਆ, ਨਾ ਉਹ ਕਰਦਾ ਹੋਸ਼ ਕੋਈ...

ਉਹਦਾ ਬਚਪਨ ਕਰਫਿਊ ਹੇਠ, ਜਵਾਨੀ ਜੇਲ ਅੰਦਰ,
ਕਿੱਥੇ ਬਚਿਆ ਹੋਉ, ਹੁਣ ਉਹਦੇ ਅੰਦਰ ਜੋਸ਼ ਕੋਈ...?

ਪੰਥ ਦੇ ਪਹਿਰੇਦਾਰ ਸਾਰੇ, ਸੁੱਤੇ ਨੇ ਲੰਮੀਆਂ ਤਾਣ ਕੇ,
ਅਸੀ ਗੈਰਾਂ ਉੱਤੇ ਕਿਸ ਗੱਲ ਦਾ ਕਰੀਏ ਰੋਸ ਕੋਈ...?

ਸੰਤ ਸਮਾਜ, ਟਕਸਾਲਾਂ ਤੇ ਬਾਬੇ ਹੁਣ ਗੁੰਮਸ਼ੁਦਾ ਨੇ,
ਕਿੱਥੇ ਹੋਵੇਗਾ ਇਹਨਾਂ ਠੱਗਾਂ ਤੋ ਵੱਡਾ ਨਾਮੋਸ਼ ਕੋਈ...?

ਇੱਕ ਦੇ ਅਨਸ਼ਨ ਤੇ ਸਾਰੇ ਮੁਲਖ ਨੇ ਅੱਥਰੂ ਕੇਰੇ,
ਪਰ ਸਾਡੇ ਲਈ ਕਿਉੰ ਹੋਇਆ ਨਾ ਅਫਸੋਸ ਕੋਈ...?

ਕਿੱਥੇ ਨੇ ਅਖਬਾਰਾ ਟੀਵੀ ਤੇ ਜੋ ਜ਼ਮੀਰਾਂ ਜਾਗਦੀਆਂ?
ਕਿਉਂ ਦਿਸਦਾ ਨਹੀਂ ਸੰਧੂ ਅੱਜ ਕਿਤੇ ਆਕਰੋਸ਼ ਕੋਈ...?


ਜੁਗਰਾਜ ਸਿੰਘ
 
Top