ਮੋਤ ਕਹੇ ਇਕ ਆਸ਼ਿਕ ਨੂੰ,

Jeeta Kaint

Jeeta Kaint @
ਮੋਤ ਕਹੇ ਇਕ ਆਸ਼ਿਕ ਨੂੰ,
ਮੈਂ ਸਿਰ ਤੇਰੇ ਤੇ ਮੰਡਰਾ ਰਹੀ__,

ਦੋ ਪਲ ਦੀ ਹੋਰ ਮਿਲੂ ਜਿੰਦਗੀ,
ਫਿਰ ਲੈਣ ਤੈਨੂੰ ਮੈਂ ਆ ਰਹੀ__,

ਆਸ਼ਿਕ ਕਹਿੰਦਾਂ ਤੂੰ ਕੀ ਮੈਨੂੰ ਮਾਰੇਗੀ,
ਮੈਂ ਤਾਂ ਪਲ - ਪਲ ਮਰਦਾ ਜਾ ਰਿਹਾ__,

ਸ਼ੁਕਰ ਹੈ ਦੋ ਪਲ ਲਈ ਹੀ ਸਹੀ,
ਮੈਂ ਜਿੰਦਗੀ ਨੂੰ ਤਾਂ ਮਿਲਣ ਜਾ ਰਿਹਾ__,

ਮੌਤ ਕਹੇ ਇਸ ਦੁਨੀਆਂ ਦੇ ਲੋਕ ਸਾਰੇ,
ਮੈਨੂੰ ਝੁੱਕ - ਝੁੱਕ ਸਲਾਮਾਂ ਕਰਦੇ ਨੇ__,

ਇਕ ਇਹ ਆਸ਼ਿਕ ਹੈ ਕੈਸੇ ਕਮਲੇ,
ਮੈਨੂੰ ਰਹਿਣ ਮਖੌਲਾਂ ਕਰਦੇ__,

ਆਸ਼ਿਕ ਕਹੇ ਮਨ ਲੈਂ ਤੂੰ ਵੀ ਮੋਤੇਂ,
ਲਾ ਲੈ ਇਸ਼ਕ ਖੁਮਾਰੀ__,

ਫੇਰ ਦੇਖੀ ਤੂੰ ਮਜ਼ਾ ਇਸ਼ਕ ਦਾ,
ਤੇ ਲਗੂ ਜਾਨੋ ਮੌਤ ਪਿਆਰੀ__,


Writer - Unknown
 
Last edited by a moderator:
Top