ਸਰਦਾਰਾਂ ਦੇ ਚੁਟਕੁਲੇ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਲਓ ਬਈ .. ਸੁਣੋ ਫਿਰ ਇੱਕ ਹੋਰ ਸਰਦਾਰਾਂ ਵਾਲਾ ਚੁਟਕੁਲਾ … “ਇੱਕ ਸਰਦਾਰ ਦੇ ਬਾਰਾਂ ਵੱਜ ਗਏ …….. ” (ਵਿਨੋਦ ਅੱਤੇ ਉਸਦੇ ਕੁਝ ਦੋਸਤ ਆਪਸ ਵਿਚ ਮਜਾਕਾਂ ਲੱਗੇ ਹੋਏ ਸੀ ਤੇ ਆਪਣੇ ਹੀ ਮਿਤਰ ਸਭਮੀਤ ਸਿੰਘ ਨੂੰ ਚਿੜ੍ਹਾਉਣ ਦੀ ਕੋਸ਼ਿਸ਼ ਵਿਚ ਲੱਗੇ ਸਨ)!

ਸਭਮੀਤ ਸਿੰਘ ਨੇ ਬੜੇ ਹੀ ਠੰਡੇ ਦਿਮਾਗ ਨਾਲ ਉਨ੍ਹਾਂ ਦਾ ਕੁਪੱਤੇ ਨਿਸ਼ਾਨੇ ਵਾਲਾ ਜਾਤੀਵਾਦੀ ਚੁਟਕੁਲਾ ਸੁਣਿਆ ਤੇ ਕਹਿਣ ਲੱਗਾ … “ਤੁਹਾਡਾ ਧੰਨਵਾਦ ਕੀ ਤੁਸੀਂ ਆਪਣੇ ਆਪ ਨੂੰ ਨੀਵਾਂ ਤੇ ਸਾਨੂੰ ਸਾਨੂੰ ਆਪਣੇ ਤੋਂ ਵੱਡਾ ਸਮਝਿਆ”! ਇੱਕ ਹੋਰ ਸੁਨਾਓ ਇਹੋ ਜਿਹਾ ਚੁਟਕੁਲਾ !

ਵਿਨੋਦ ਅੱਤੇ ਉਸਦੇ ਮਿੱਤਰ ਹੈਰਾਨ ਤੇ ਪਰੇਸ਼ਾਨ ਦਿੱਸਣ ਲੱਗੇ .. ਅਖੀਰ ਉਨ੍ਹਾਂ ਕੋਲੋਂ ਰਹਿਆ ਨਹੀ ਗਿਆ ਤੇ ਕਿਸ਼ੋਰ ਨੇ ਪੁਛ ਹੀ ਲਿਆ .. ਭਾਈ ਹਮ ਤੋ ਤੁਮਹੇ ਜਲਾਨਾ ਚਾਹਤੇ ਥੇ ਪਰ ਤੁਮ ਤੋ ਉਲਟਾ ਹਸ ਰਹੇ ਹੋ ਔਰ ਹਮੇ ਹੀ ਤੁਮਨੇ ਕਲਪਾ ਦਿਯਾ !” ਵਿਨੋਦ ਵੀ ਕਹਿਣ ਲੱਗਾ .. ਸਭਮੀਤ ਵੀਰ, ਕੋਈ ਹੋਰ ਸਰਦਾਰ ਹੁੰਦਾ ਤੇ ਹੁਣ ਤਕ ਕਲਪ ਕੇ ਲੋਹਾ-ਲਾਖਾ ਹੋ ਗਿਆ ਹੁੰਦਾ, ਪਰ ਤੂੰ ਤੇ ਉਲਟਾ ਪਾਸਾ ਪਾ ਦਿੱਤਾ, ਰੱਤਾ ਕੁ ਖੋਲ ਕੇ ਗੱਲ ਸਮਝਾ ਕੀ ਤੂੰ ਇਸ ਤਰਾਂ ਦਾ ਜਵਾਬ ਕਿਓਂ ਦਿੱਤਾ, ਕੀ ਅਸੀਂ ਛੋਟੇ ਤੇ ਤੁਸੀਂ ਵੱਡੇ ਕਿਵੇਂ ਹੋ ਗਏ ?

ਸਭਮੀਤ ਸਿੰਘ (ਹਸਦੇ ਹੋਏ) : ਯਾਰੋ, ਜੱਦ ਤੋਂ ਦੁਨੀਆਂ ਤੇ ਸਮਾਜ ਬਣਿਆ ਹੈ, ਹਮੇਸ਼ਾਂ ਤੋਂ ਹੀ ਆਪਣੇ ਤੋਂ ਉੱਚੇ ਬੰਦੇ ਨੂੰ ਹੀ ਸਾਰੇ ਮਾੜਾ ਕਹਿੰਦੇ ਆਏ ਨੇ ! ਵੇਖ ਲਵੋ ਕਿਸੀ ਗਰੀਬ ਬਾਰੇ ਕਿਤਨੀ ਕੁ ਕਹਾਣੀਆਂ ਨੇ ? ਜਿਸ ਵੇਲੇ ਆਪਣੇ ਤੋਂ ਵੱਡੇ (ਮਾਇਆ ਪਖੋਂ, ਕਿਰਦਾਰ ਪਖੋਂ, ਧਰਮ ਪਖੋਂ ਤੇ ਸਮਾਜਿਕ ਰੁਤਬੇ ਪਖੋਂ) ਤੇ ਕਿਸੀ ਦਾ ਵੱਸ ਨਹੀ ਚਲਦਾ ਤੇ ਓਹ ਆਪਣੀ ਖੁਰਕ ਮਿਟਾਉਣ ਲਈ ਵੱਡੇ (ਅਸਲ ਵਿਚ ਤੁਸੀਂ ਆਪ ਆਪਣੇ ਨੂੰ ਨੀਵਾਂ ਦਰਸ਼ਾ ਰਹੇ ਹੁੰਦੇ ਹੋ) ਬਾਰੇ ਮਜਾਕਾਂ ਬਣਾਉਂਦੀਆਂ ਸ਼ੁਰੂ ਕਰ ਦਿੰਦੇ ਨੇ … ਉਹ ਤੁਸੀਂ ਸੁਣਿਆਂ ਨਹੀ ਕੀ ਇੱਕ ਲੋਮੜੀ ਦਾ ਹੱਥ ਅੰਗੂਰਾਂ ਤਕ ਨਹੀ ਪੁਜਿਆ ਤੇ ਉਸਨੇ ਖੱਪ ਪਾ ਦਿੱਤੀ ਕੀ “ਅੰਗੂਰ ਖੱਟੇ ਨੇ.. ਅੰਗੂਰ ਖੱਟੇ ਨੇ !” ! ਹੁਣ ਤੁਹਾਡਾ ਵੀ ਜਦੋਂ ਕੋਈ ਵੱਸ ਨਹੀ ਚਲ ਰਿਹਾ ਤੇ ਤੁਸੀਂ ਇੱਕ ਮੁਸਲਮਾਨ ਸੀ… ਇੱਕ ਸਰਦਾਰ ਸੀ ਵਰਗੇ ਚੁਟਕੁਲੇ ਬਣਾਉਣ ਦੀ ਕੋਝੀ ਹਰਕਤਾਂ ਕਰਨ ਤੇ ਆ ਗਏ…. !

ਹੋਣਾ ਤੇ ਇਹ ਚਾਹੀਦਾ ਸੀ ਕੀ ਸਮਾਜ ਵਿਚ ਸਾਨੂੰ ਬਰਾਬਰ ਦੀ ਥਾਂ ਦਿੰਦੇ ਤੇ ਪਿਆਰ ਵਧਾਉਂਦੇ, ਕਿਓਂਕਿ ਵਧ ਗਿਣਤੀ ਦਾ ਇਹ ਫਰਜ ਹੁੰਦਾ ਹੈ ਕੀ ਘੱਟ-ਗਿਣਤੀ ਨੂੰ ਜੀਉਣ ਲਈ ਜਗਾਹ ਦੇਵੇ ਪਰ ਉਸ ਦੀ ਥਾਂ ਜੇਕਰ ਓਹ ਟੰਗਾਂ ਖਿਚਣ ਦੀ ਕੋਸ਼ਿਸ਼ ਕਰਨ ਲੱਗ ਪੈਣ ਤੇ ਵੀਰ ਟਕਰਾਓ ਪੈਦਾ ਹੋ ਹੀ ਜਾਉਂਦਾ ਹੈ ! ਖੁਦ ਜੀਓ.. ਪਰ ਹੋਰਨਾਂ ਨੂੰ ਵੀ ਜਿਓਣ ਦਿਓ, ਇਹੀ ਜਿੰਦਗੀ ਦਾ ਰਾਹ ਹੈ !

ਵਿਨੋਦ ਤੇ ਕਿਸ਼ੋਰ ਨੇ ਅਖਾਂ ਨੀਵੀਆਂ ਪਾ ਲਈਆਂ ਤੇ ਕਹਿਣ ਲੱਗੇ : ਸਾਨੂੰ ਮਾਫ਼ ਕਰ ਦੇ ਵੀਰ ! ਅਸੀਂ ਤੇ ਹੋਰਨਾ ਲੋਕਾਂ ਦੀ ਦੇਖਾ-ਦੇਖੀ ਹੀ ਇਸ ਤਰਾਂ ਦੇ ਦੂਜੇ ਨੂੰ ਨੀਵਾਂ ਸਾਬਿਤ ਕਰਨ ਵਾਲੇ ਚੁਟਕੁਲੇ ਸੁਣਾਉਂਦੇ ਰਹੇ .. ਅਸੀਂ ਕਦੀ ਆਪਣੇ ਗਿਰੇਬਾਨ ਵਿਚ ਝਾਤੀ ਮਾਰ ਕੇ ਵੇਖਿਆ ਹੀ ਨਹੀ ਕੀ ਜੇਕਰ ਕਦੀ ਸਾਡੇ ਉੱਪਰ ਵੀ ਇਸ ਤਰਾਂ ਦੇ ਜਹਿਰੀਲੇ ਚੁਟਕੁਲੇ ਤੁਸੀਂ ਬਣਾਉਣੇ ਸ਼ੁਰੂ ਕਰ ਦਿਓ ਤੇ ਕੀ ਹੋਵੇਗਾ ? ਪਰ ਧੰਨ ਹੋ ਤੁਸੀਂ ਜੋ ਦਿਲ ਵੱਡਾ ਕਰ ਕੇ ਸਾਨੂੰ ਸਾਡੀ ਗਲਤੀ ਸਮਝਾਈ !

ਸਭਮੀਤ ਸਿੰਘ : ਆਓ ਚੁਟਕੁਲੇ ਬਣਾਈਏ .. ਪਰ ਮਿੱਠੇ ਵਾਲੇ… ਦਿਲ ਖੱਟੇ ਕਰਨ ਵਾਲੇ ਨਹੀ ! ਦਿਲਾਂ ਵਿਚ ਚੁਭਣ ਵਾਲੇ ਨਹੀ ਬਲਕਿ ਦਿਲੋਂ ਨੂੰ ਫੁਲਾਂ ਵਾਂਗ ਹਸਾਉਣ ਵਾਲੇ ! (ਸਾਰੇ ਗਲੇ ਮਿਲਦੇ ਹਨ ਤੇ ਅੱਗੇ ਤੋਂ ਇਹੋ ਜਿਹੇ ਘਟੀਆਂ ਕੰਮ ਨਾ ਕਰਨ ਦਾ ਪ੍ਰਣ ਲੈਂਦੇ ਹਨ)
 
Top