Arun Bhardwaj
-->> Rule-Breaker <<--
ਮੈਂ ਹਰ ਲਫਜ ਲਹੂ ਨਾਲ ਲਬੇੜਕੇ ਲਿਖਿਆ ਏ
ਆਪਣੀ ਬੁਣੀ ਜਿੰਦਗੀ ਨੂੰ ਉਧੇੜਕੇ ਲਿਖਿਆ ਏ
ਸਾਵਣ ਦੀ ਰੁੱਤ ਵਿਚ ਦਿਲ ਨੂੰ ਪਿਆਸਾਂ ਰੱਖਿਆ
ਕਾਗਜ਼ ਉੱਤੇ ਨੈਣਾਂ ਦਾ ਖੂਹ ਗੇੜਕੇ ਲਿਖਿਆ ਏ
ਰੌਣਕਾਂ ਨੇ ਜਿੰਦਗੀ ਚ ਕਦੇ ਦਸਤਕ ਨਹੀ ਦਿੱਤੀ
ਤਾਹੀਂ ਸਾਜ਼ ਤਨਹਾਈਆਂ ਦਾ ਛੇੜਕੇ ਲਿਖਿਆ ਏ
ਵਿਛਾ ਦਿੰਦੀ ਇਹ ਇਕ ਇਕ ਪਲ ਵਰਕੇ ਤੇ ਮੇਰਾ
ਜਿੰਨਾ ਲਿਖਿਆ ਸ਼ਾਇਰੀ ਨੇ ਮੈਨੂੰ ਘੇਰਕੇ ਲਿਖਿਆ ਏ
ਕੋਈ ਮੇਰੇ ਰੋਂਦੇ ਜਜਬਾਤਾਂ ਦੀ ਆਵਾਜ ਨਾ ਸੁਣ ਲਵੇ
ਲਾਲੀ ਨੇ ਹਰ ਇਕ ਸ਼ੇਅਰ ਬੂਹੇ ਭੇੜਕੇ ਲਿਖਿਆ ਏ
ਰਿਟਨ ਬਾਏ..........ਲਾਲੀ ਅੱਪਰਾ
ਆਪਣੀ ਬੁਣੀ ਜਿੰਦਗੀ ਨੂੰ ਉਧੇੜਕੇ ਲਿਖਿਆ ਏ
ਸਾਵਣ ਦੀ ਰੁੱਤ ਵਿਚ ਦਿਲ ਨੂੰ ਪਿਆਸਾਂ ਰੱਖਿਆ
ਕਾਗਜ਼ ਉੱਤੇ ਨੈਣਾਂ ਦਾ ਖੂਹ ਗੇੜਕੇ ਲਿਖਿਆ ਏ
ਰੌਣਕਾਂ ਨੇ ਜਿੰਦਗੀ ਚ ਕਦੇ ਦਸਤਕ ਨਹੀ ਦਿੱਤੀ
ਤਾਹੀਂ ਸਾਜ਼ ਤਨਹਾਈਆਂ ਦਾ ਛੇੜਕੇ ਲਿਖਿਆ ਏ
ਵਿਛਾ ਦਿੰਦੀ ਇਹ ਇਕ ਇਕ ਪਲ ਵਰਕੇ ਤੇ ਮੇਰਾ
ਜਿੰਨਾ ਲਿਖਿਆ ਸ਼ਾਇਰੀ ਨੇ ਮੈਨੂੰ ਘੇਰਕੇ ਲਿਖਿਆ ਏ
ਕੋਈ ਮੇਰੇ ਰੋਂਦੇ ਜਜਬਾਤਾਂ ਦੀ ਆਵਾਜ ਨਾ ਸੁਣ ਲਵੇ
ਲਾਲੀ ਨੇ ਹਰ ਇਕ ਸ਼ੇਅਰ ਬੂਹੇ ਭੇੜਕੇ ਲਿਖਿਆ ਏ
ਰਿਟਨ ਬਾਏ..........ਲਾਲੀ ਅੱਪਰਾ