23 ਮਾਰਚ 1931

20240323_140033.jpg

23 ਮਾਰਚ ਸੰਨ 1931, ਸ਼ਾਮ ਦੇ ਵਕਤ 7 ਵਜ ਕੇ 23 ਮਿੰਟ ਤੇ,

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ, ਪੱਕੇ ਜੋ ਆਪਣੀ ਹਿੰਡ ਦੇ,

ਦੇਸ਼ ਆਪਣਾ ਬਚਾਉਣ ਲਈ, ਹੱਸ ਮੌਤ ਦੇ ਰੱਸੇ ਉੱਤੇ ਝੂਲ ਗਏ,

ਅਯੋਕੀ ਪੀੜੀ ਨੂੰ ਸੁਤੰਤਰ ਵੇਖਣ ਲਈ, ਕਰ ਫਾਸੀ ਕਬੂਲ ਗਏ,



ਤਾਰੀਖ ਵੀ 23 ਸੀ, ਭਗਤ ਸੁਖਦੇਵ ਦੀ ਉਮਰ ਵੀ 23 ਸਾਲ,

ਰਾਜਗੁਰੂ ਸਾਲ ਭਾਵੇ ਛੋਟਾ ਸੀ, ਪਰ ਕਰ ਗਿਆ ਉਹ ਕਮਾਲ,

ਚੋਬਨ ਰੁੱਤੇ ਮੌਤ ਵਿਆਹ ਕੇ, ਦੇਸ਼ ਵਾਸੀਆ ਦੇ ਹਿਰਦੇ ਹਲੂਣ ਗਏ,

ਅਯੋਕੀ ਪੀੜੀ ਨੂੰ ਸੁਤੰਤਰ ਵੇਖਣ ਲਈ, ਕਰ ਫਾਸੀ ਕਬੂਲ ਗਏ,



ਅੱਜ ਦੇਸ਼ ਦੇ ਦੇਖ ਹਲਾਤ, ਰੂਹ ਉਹਨਾਂ ਦੀ ਕੁਰਲਾੳਦੀ ਹੋਣੀ ਏ,

ਕਰ ਕਰ ਟਿਚਰਾਂ ਉਹਨਾਂ ਨੂੰ, ਮੌਤ ਵੀ ਮੁਸਕਾਉਦੀਂ ਹੋਣੀ ਏ,

ਵਿਆਜ ਵੀ ਉਨਾਂ ਤੋਂ ਮੁੜਿਆ ਨਈ, ਜੋ ਦੂਣਾ ਕਰ ਤੁਸੀ ਮੂਲ ਗਏ,

ਅਯੋਕੀ ਪੀੜੀ ਨੂੰ ਸੁਤੰਤਰ ਵੇਖਣ ਲਈ ਕਰ ਫਾਸੀ ਕਬੂਲ ਗਏ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top