ਭਗਤ ਸਿੰਘ ਨੂ ਜਿਸ ਦਿਨ ਫਾਂਸੀ ਲੱਗੀ ਸੀ

KARAN

Prime VIP
23 ਮਾਰਚ ਸਨ ਉੰਨੀ ਸੌ ਕੱਤੀ ਸੀ
ਭਗਤ ਸਿੰਘ ਨੂ ਜਿਸ ਦਿਨ ਫਾਂਸੀ ਲੱਗੀ ਸੀ

ਹੱਸਦਾ ਹੱਸਦਾ ਕਹਿੰਦਾ ਅੱਮੀਏ ਰੋਵੀਂ ਨਾਂ
ਕੋਈ ਫਰਕ ਨੀ ਪੈਂਦਾ ਅੱਮੀਏ ਰੋਵੀਂ ਨਾਂ
ਲੋਕੀਂ ਕਹਿਣ ਨਾ ਭਗਤ ਦੀ ਮਾਤਾ ਦਿਲ ਦੀ ਕੱਚੀ ਸੀ
ਭਗਤ ਸਿੰਘ ਨੂ ਜਿਸ ਦਿਨ ਫਾਂਸੀ ਲੱਗੀ ਸੀ

ਰਾਜਗੁਰੂ ਸੁਖਦੇਵ ਵੀ ਨਾਲ ਖਲੋਤੇ ਸੀ
ਲਾਡਲੇ ਓ ਮਾਵਾਂ ਦੇ ਲਾਲ ਖਲੋਤੇ ਸੀ
ਦੇਸ਼ ਲਈ ਮਰਨਾ ਰੀਝ ਜੀ ਦਿਲ ਵਿੱਚ ਪੱਕੀ ਸੀ
ਭਗਤ ਸਿੰਘ ਨੂ ਜਿਸ ਦਿਨ ਫਾਂਸੀ ਲੱਗੀ ਸੀ

ਜੈਲਦਾਰ ਤਾਂ ਯਾਦ ਹੀ ਬਸ ਕਰ ਸਕਦਾ ਏ
ਸਬ ਅੱਗੇ ਫਰਿਆਦ ਹੀ ਬਸ ਕਰ ਸਕਦਾ ਏ
ਭੁੱਲਿਓ ਨਾ ਕੁਰਬਾਨੀ ਖਾਸੀ ਵੱਡੀ ਸੀ
ਭਗਤ ਸਿੰਘ ਨੂ ਜਿਸ ਦਿਨ ਫਾਂਸੀ ਲੱਗੀ ਸੀ

23 ਮਾਰਚ ਸਨ ਉੰਨੀ ਸੌ ਕੱਤੀ ਸੀ
ਭਗਤ ਸਿੰਘ ਨੂ ਜਿਸ ਦਿਨ ਫਾਂਸੀ ਲੱਗੀ ਸੀ

Zaildar pargat singh
 

Gill 22

Elite
ਭੁੱਲਿਓ ਨਾ ਕੁਰਬਾਨੀ ਖਾਸੀ ਵੱਡੀ ਸੀ
ਭਗਤ ਸਿੰਘ ਨੂ ਜਿਸ ਦਿਨ ਫਾਂਸੀ ਲੱਗੀ ਸੀ:salut

Bhut Sohna Likhya Veere
 
Top