ਸੌ ਰੁਪਏ

Yaar Punjabi

Prime VIP
ਬੁੱਧੂ ਰਿਕਸ਼ੇ ਵਾਲੇ ਨੇ ਦੁਪਹਿਰ ਤੱਕ ਸੌ ਰੁਪਏ
ਕਮਾਏ ਤੇ ਬੱਤੀਆਂ ਵਾਲੇ ਚੌਕ ਵਿਚ ਆ ਕੇ
ਲਾਟਰੀ ਦੀਆਂ ਟਿਕਟਾਂ ਖਰੀਦਣ ਉੱਤੇ ਖਰਚ
ਕਰ
ਦਿੱਤੇ।
ਲਾਟਰੀ ਦੀਆਂ ਟਿਕਟਾਂ ਵੇਚਣ ਵਾਲੇ ਨੇ ਸ਼ਾਮ
ਤੱਕ
ਟਿਕਟਾਂ ਦਾ ਖਰਚ ਕੱਢ ਕੇ ਚਾਰ ਸੌ ਰੁਪਏ
ਕਮਾਏ
ਤੇ ਜੇਲ੍ਹ ਰੋਡ ਉੱਤੇ ਬਣੇ ਸ਼ਰਾਬ ਦੇ 'ਹਾਤੇ 'ਤੇ
ਬੈਠ ਕੇ
ਸਾਰੇ ਪੈਸੇ ਉਡਾ ਦਿੱਤੇ।
'ਹਾਤੇ ਵਾਲਾ ਮੋਟੀ ਕਮਾਈ ਕਰਕੇ ਦੇਰ ਰਾਤ
ਆਪਣੇ ਘਰ ਜਾ ਰਿਹਾ ਸੀ ਕਿ ਸੁੰਨਸਾਨ ਸੜਕ
ਉੱਤੇ ਚਾਰ ਲੁਟੇਰਿਆਂ ਨੇ ਘੇਰ ਕੇ ਉਸ ਨੂੰ ਲੁੱਟ
ਲਿਆ।
ਲੁਟੇਰੇ ਵਾਰਦਾਤ ਵਾਲੀ ਜਗ੍ਹਾ ਤੋਂ ਅਜੇ ਦੋ ਕੁ
ਮੀਲ ਹੀ ਅੱਗੇ ਗਏ ਸਨ ਕਿ ਉਹ ਨਾਕੇ ਉੱਤੇ
ਪੁਲਿਸ ਦੇ ਅੜਿੱਕੇ ਆ ਗਏ ਤੇ ਉਨ੍ਹਾਂ ਲੁੱਟ-
ਖੋਹ
ਦੀ ਸਾਰੀ ਰਕਮ ਪੁਲਿਸ ਵਾਲਿਆਂ ਨੂੰ ਦੇ ਕੇ
ਖਹਿੜਾ ਛੁਡਾਇਆ।
ਸਵੇਰ ਨੂੰ ਜਦੋਂ ਪੁਲਿਸ ਵਾਲੇ ਥੱਕੇ-ਟੁੱਟੇ, ਠੰਢ
ਅਤੇ
ਸ਼ਰਾਬ ਦੇ ਭੰਨੇ ਆਪੋ-ਆਪਣੇ ਘਰ ਜਾ ਕੇ
ਬਿਸਤਰੇ 'ਚ
ਪਏ ਤਾਂ ਉਨ੍ਹਾਂ ਦੇ ਬਟੂਏ ਉਨ੍ਹਾਂ ਦੀਆਂ
ਘਰਵਾਲੀਆਂ ਨੇ ਕੱਢ ਲਏ।
ਧੁੱਪ ਚੜ੍ਹੀ, ਉਨ੍ਹਾਂ ਪੁਲਿਸ ਵਾਲਿਆਂ ਵਿਚੋਂ ਦੋ
ਦੀਆਂ ਘਰਵਾਲੀਆਂ ਬੁੱਧੂ ਦੇ ਰਿਕਸ਼ੇ ਵਿਚ
ਬੈਠੀਆਂ
'ਬਿਊਟੀ ਪਾਰਲਰ' ਜਾ ਰਹੀਆਂ ਸਨ।..
 
Top