ਹੀਰਾ ਤੇ ਸੋਨਾ Punjabi story

[JUGRAJ SINGH]

Prime VIP
Staff member

ਸ਼ਾਪਿੰਗ ਸੈਂਟਰ ਦੇ ਚਿਕਨੇ ਫਰਸ਼ ਤੇ ਕਾਹਲੀ ਕਾਹਲੀ ਤੁਰਦੇ ਜਾ ਰਹੇ ਮਨਿੰਦਰ ਦੀ ਨਜਰ ਇਕ ਦੁਕਾਨ ਦੇ ਬਾਹਰ ਲੱਗੇ ਇਕ ਬੋਰਡ ਤੇ ਪਈ.
ਬੋਰਡ ਤੇ ਲਿਖਿਆ ਸੀ ” ਦੋ ਹਜਾਰ ਡਾਲਰ ਵਾਲਾ ਹੀਰਾ ਇਕ ਹਜਾਰ ਡਾਲਰ ਦੇ ਵਿਚ ਲਓ”
ਥੋੜਾ ਅਗਾਂਹ ਜਾ ਕੇ ਮਨਿੰਦਰ ਨੇ ਕੌਫੀ ਕੈਫ਼ੇ ਤੋਂ ਕੌਫੀ ਦਾ ਕੱਪ ਆਡ੍ਰ ਕੀਤਾ. ਦੋ ਮਿੰਟਾਂ ਬਾਅਦ ਹੀ ਓਹ ਕੈਫ਼ੇ ਦੇ ਕੋਲ ਹੀ ਪਏ ਮੇਜ ਕੁਰਸੀ ਤੇ ਬੈਠ ਕੇ ਕੌਫੀ ਦੀਆਂ ਚੁਸਕੀਆਂ ਦਾ ਆਨੰਦ ਮਾਣ ਰਿਹਾ ਸੀ. ਕਿਸੇ ਤਰਾਂ ਉਸਨੇ ਕੁਝ ਪਲ ਪਹਿਲਾਂ ਪੜੇ ਹੋਏ ਬੋਰਡ ਦੇ ਸ਼ਬਦਾਂ ਤੇ ਆਪਣਾ ਧਿਆਨ ਕੇਂਦ੍ਰਿਤ ਕਰ ਲਿਆ. ਉਸ ਦੇ ਮਨ ਅੰਦਰ ਕਈ ਤਰਾਂ ਦੇ ਖਿਆਲ ਆਏ.
ਸ਼ੁਰੂ ਦੇ ਵਿਚ ਉਸਨੇ ਸੋਚਿਆ ਕੇ ਜਾਂ ਤਾਂ ਵੇਚਿਆ ਜਾ ਰਿਹਾ ਹੀਰਾ ਨਕਲੀ ਹੈ ਜਾਂ ਫੇਰ ਲੋਕਾਂ ਨੇ ਹੀਰੇ ਦੀ ਕਦਰ ਕਰਨੀ ਘੱਟ ਕਰ ਦਿੱਤੀ ਹੈ. ਉਸਦੇ ਖੱਬੇ ਦਿਮਾਗ ਨੇ ਇਹ ਸੋਚਿਆ ਕੇ ਸ਼ਾਇਦ ਲੋਕਾਂ ਕੋਲ ਦੌਲਤ ਖਤਮ ਹੁੰਦੀ ਜਾ ਰਹੀ ਹੈ ਜਿਸ ਕਰਕੇ ਕੋਈ ਵੀ ਕੀਮਤੀ ਹੀਰੇ ਨੂੰ ਨਹੀਂ ਖਰੀਦ ਸਕਦਾ. ਪਰ ਸੱਜੇ ਦਿਮਾਗ ਨੇ ਇਹ ਕਿਹਾ ਕੇ ਨਹੀਂ, ਇਹ ਹੀਰੇ ਵੇਚਣ ਵਾਲੇ ਲੋਕ ਪਹਿਲਾਂ ਅਮੀਰਾਂ ਨੂੰ ਬਹੁਤ ਜਿਆਦਾ ਕੀਮਤ ਤੇ ਹੀਰੇ ਵੇਚ ਕੇ ਬੇਵਕੂਫ਼ ਬਣਾ ਰਹੇ ਸਨ, ਹੁਣ ਉਸੇ ਚੀਜ਼ ਨੂੰ ਸਸਤਾ ਦੱਸ ਕੇ ਜਿਸ ਕੋਲ ਘੱਟ ਪੈਸੇ ਹਨ ਉਸਨੂੰ ਵੀ ਬੇਵਕੂਫ਼ ਬਣਾ ਰਹੇ ਹਨ.
ਹੀਰੇ ਵੇਚਣ ਵਾਲਿਆਂ ਦੀ ਚਲਾਕੀ ਤੇ ਖਰੀਦਣ ਵਾਲਿਆਂ ਦੇ ਬੇਵਕੂਫੀ ਦੇ ਭੇਦ ਨੂੰ ਪਾ ਲੈਣ ਕਰਕੇ ਮਨਿੰਦਰ ਨੂੰ ਆਪਣੇ ਤੇ ਬੜਾ ਮਾਣ ਹੋ ਰਿਹਾ ਸੀ. ਪਰ ਅਗਲੇ ਹੀ ਪਲ ਉਸਨੂੰ ਕੌਫੀ ਕੌੜੀ ਕੌੜੀ ਜਾਪਣ ਲੱਗ ਪਈ, ਸ਼ਾਇਦ ਉਸਨੂੰ ਆਪਣੀ ਘਰਵਾਲੀ ਦੀ ਓਹ ਜਿਦ ਯਾਦ ਆ ਗਈ ਜੋ ਕੇ ਆਪਣੇ ਜਨਮ ਦਿਨ ਤੇ ਵੀਹ ਤੋਲੇ ਵਾਲੀ ਸੋਨੇ ਦੀ ਚੇਨ ਦੀ ਮੰਗ ਰਹੀ ਸੀ . ਹੁਣ ਮਨਿੰਦਰ ਦਾ ਦਿਮਾਗ ਕੋਈ ਜਵਾਬ ਨਾ ਹੋਣ ਕਾਰਣ, ਜਿਵੇਂ ਛੁੱਟੀ ਲੈ ਕੇ ਘਰ ਚਲਿਆ ਗਿਆ ਸੀ
 
Top