ਸ਼ੀਸ਼ੇ ਸਾਹਵੇਂ ਬੈਠੀ

Miss Alone

Prime VIP
ਸੁਣ ਸ਼ੀਸ਼ੇ ਸਾਹਵੇਂ ਬੈਠੀ ਕੁੜੀ ਕੁਵਾਰੀਏ
ਸੁਣ ਸ਼ੀਸ਼ੇ ਸਾਹਵੇਂ ਬੈਠੀਏ , ਲੱਗੇ ਰੂਪ ਨੂੰ ਚੰਨ ਨੇ ਚਾਰ
ਨੀ ਤੈਨੂੰ ਸਿਰਜਿਆ ਓਸੇ ਰੱਬ ਨੇ , ਲਾ ਰੀਝਾਂ ਬੇਸ਼ੁਮਾਰ
ਮੋਤੀ ਦੰਦ ਤੇ ਟਿੱਕਾ ਚਮਕਣਾ , ਹੈ ਨੱਕ ਤਿੱਖੀ ਤਲਵਾਰ
ਸੁਣਿਆ ਸ਼ੀਸ਼ਾ ਜ਼ਖਮੀ ਹੋ ਗਿਆ , ਜਦੋਂ ਕੀਤਾ ਅੱਖ ਚੋਂ ਵਾਰ
ਰੱਖ ਲੈ ਸਾੰਭ ਹੁਸਨ ਦਾ ਗਹਿਣਾ , ਨਾ ਮੁੜ ਮੁੜ ਕਹਿਣਾ
ਜੋਬਨ ਨੇ ਉਮਰਾਂ ਤੀਕ ਨਹੀਂ ਰਹਿਣਾ ਨੀ ਹੀਰ ਸਲੇਟੀਏ !!

Writer
Unknown​
 
:wah
Ginni%20Singh.gif
 
Top