ਮਜਬੂਰੀ ਦੀ ਰੱਖੜੀ

*************** ਮਜਬੂਰੀ ਦੀ ਰੱਖੜੀ **********

ਇਸ ਕਲਪਨਾ ਦੇ ਦੋ ਪਾਤਰ ਹਨ - ਕੇਹਰ ਸਿੰਘ ਤੇ ਉਸਦੀ ਪਤਨੀ ਸਤਵੰਤ ਕੌਰ

ਕੇਹਰ ਸਿੰਘ ਗਰੀਬੀ ਹੇਠ ਦੱਬਿਆ ਹੋਇਆ ਇਕ ਆਮ ਆਦਮੀ ਹੈ | ਉਹ ਇਕ ਦਿਹਾੜੀਦਾਰ ਹੈ ਜੋ ਕਮਾਉਦਾ ਹੈ ਉਸ ਨਾਲ ਰੋਜ ਦਾ ਗੁਜਾਰਾ ਮਸਾ ਚਲਦਾ ਹੈ| ਕੇਹਰ ਸਿੰਘ ਤੇ ਸਤਵੰਤ ਕੌਰ ਦੇ ਘਰ ਕੋਈ ਔਲਾਦ ਨਹੀ ਹੈ| ਅੱਜ ਰੱਖੜੀ ਦਾ ਦਿਨ ਸੀ ਪਰ ਕੇਹਰ ਸਿੰਘ ਲਈ ਇਹ ਦਿਨ ਬਾਕੀ ਦਿਨਾ ਵਾਂਗ ਇਹ ਵੀ ਇਕ ਆਮ ਦਿਨ ਸੀ ਉਸਦੀ ਇਕ ਭੈਣ ਵੀ ਸੀ ਪਰ ਉਸਨੇ ਵੀ ਕੇਹਰ ਸਿੰਘ ਦੇ ਪਿਛਲੇ ਦੋ ਸਾਲਾ ਤੋ ਰੱਖੜੀ ਨਹੀ ਬੰਨੀ ਸੀ ਕਿਉਕਿ ਕੇਹਰ ਸਿੰਘ ਕੋਲ ਦੇਣ ਲਈ ਕੁਝ ਨਹੀ ਸੀ| ਹਰ ਰੋਜ ਦੀ ਤਰਾ ਅੱਜ ਵੀ ਕੇਹਰ ਸਿੰਘ ਵਜੇ ਉਠ ਖੜਿਆ ਸੀ , ਉਸਦੀ ਪਤਨੀ ਸਤਵੰਤ ਕੌਰ ਕੁਝ ਦਿਨਾ ਤੋ ਬਿਮਾਰ ਸੀ ਪਰ ਉਹ ਵੀ ਡਿਗਦੀ - ਢਹਿੰਦੀ ਉੁਸਦੇ ਨਾਲ ਹੀ ਉਠ ਖੜੀ ਸੀ ਉਸਨੇ ਨਹਾ ਧੋ ਕੇ ਕੇਹਰ ਸਿੰਘ ਦੇ ਜਾਣ ਲਈ ਰੋਟੀ ਤਿਆਰ ਕੀਤੀ| ਕੇਹਰ ਸਿੰਘ ਰੋਟੀ ਲੈ 7 ਕੇ ਵਜੇ ਨਾਲ ਘਰੋ ਤੁਰ ਪਿਆ ਸੀ |ਉਹ ਰਸਤੇ ਵਿਚ ਰੱਖੜੀਆ ਨਾਲ ਸਜੀਆ ਹੋਈਆ ਦੁਕਾਨਾ ਵੇਖ ਰਿਹਾ ਸੀ , ਮਿਠਆਈਆ ਦੀਆ ਸਜੀਆ ਦੁਕਾਨਾ ਵੇਖ ਰਿਹਾ ਸੀ | ਉਸਦਾ ਦਿਲ ਕਰਦਾ ਸੀ ਕਿ ਕੁਝ ਪਲ ਰੁਕ ਕੇ ਉਹ ਉਸ ਰੌਣਕ ਦਾ ਆਨੰਦ ਮਾਣ ਲਵੇ ਪਰ ਕੰਮ ਤੇ ਪਹੁੰਚਣ ਦੇ ਟਾਈਮ ਦੇ ਉਸਦੀਆ ਸਾਰੀਆ ਇੱਛਾਵਾ ਨੂੰ ਦੱਬ ਦਿੱਤਾ ਸੀ | ਉਸਨੂੰ ਪਤਾ ਹੀ ਨੀ ਲੱਗਾ ਕਿ ਉਹ ਕਦੋ ਕੰਮ ਤੇ ਪਹੁੰਚ ਗਿਆ ਸੀ | ਅੱਜ ਬਾਕੀ ਦੇ ਮਜਦੂਰਾ ਨੇ ਰੱਖੜੀ ਕਰਕੇ ਲੇਟ ਆਉਣਾ ਸੀ ਪਰ ਉਸਦੀ ਗਰੀਬੀ ਤੇ ਮਜਬੂਰੀ ਉਸਨੂੰ ਟਾਈਮ ਤੇ ਲੈ ਆਈ ਸੀ |ਉਹ ਸਾਰਾ ਦਿਨ ਬਚਪਨ ਵਿੱਚ ਬਤਾਏ ਆਪਣੀ ਭੈਣ ਨਾਲ ਬਤਾਏ ਉਨਾ ਖੂਬਸੂਰਤ ਪਲਾ ਨੂੰ ਯਾਦ ਕਰ ਰਿਹਾ ਸੀ ਪਰ ਅਗਲੇ ਹੀ ਪਲ ਉਸਦਾ ਧਿਆਨ ਬਿਮਾਰ ਪਈ ਆਪਣੀ ਪਤਨੀ ਵੱਲ ਚਲਾ ਗਿਆ.. ਕੰਮ ਕਰਦਿਆ ਉਸਦਾ ਸਾਰਾ ਦਿਨ ਇਨਾ ਖਿਆਲਾ ਵਿੱਚ ਹੀ ਬੀਤ ਗਿਆ . ਸ਼ਾਮ ਨੂੰ ਉਸਨੂੰ ਆਪਣੀ ਦਿਹਾੜੀ ਦੇ ੨੦੦ ਰੁ ਃ ਮਿਲੇ ਉਸਦੇ ਦਿਲ ਵਿੱਚ ਖਿਆਲ ਆਇਆ ਕੇ ਸ਼ਾਮ ਨੂੰ ਜਾਂਦਾ ਹੋਇਆ ਮਿਠਆਈ ਲੈ ਜਾਵੇਗਾ . ਪਰ ਫਿਰ ਆਪਣੀ ਪਤਨੀ ਦਾ ਖਿਆਲ ਆਇਆ ਕਿ ਸਤਵੰਤ ਦੀ ਦਵਾਈ ਲੈ ਕੇ ਜਾਣੀ ਹੈ .. ਸ਼ਹਿਰ ਜਾ ਕੇ ਉਸਨੇ ਦਵਾਈ ਖਰੀਦੀ ਦਵਾਈ ਉਸਦੀ ਬਚਤ ਤੋ ਬਾਹਰ 125 ਰੁ: ਦੀ ਆਈ ਸੀ ਤੇ ਬਾਕੀ 75 ਰੁ: ਦਾ ਘਰ ਦਾ ਰਾਸ਼ਨ ਆ ਗਿਆ | ਇਸ ਤਰਾ ਕੇਹਰ ਸਿੰਘ ਮਜਬੂਰੀ ਦੀ ਰੱਖੜੀ ਬੰਨ ਕੇ ਤੇ ਸਬਰ ਦੀ ਮਿਠਆਈ ਖਾ ਕੇ ਘਰ ਪਰਤ ਆਇਆ


unknown writer
 
Top