ਮੁਬਾਰਕਾਂ ਸਭ ਨੂੰ ਲੋਹੜੀ ਦੀਆਂ

Arun Bhardwaj

-->> Rule-Breaker <<--
ਪੁੱਤ ਦੀ ਜਗਾ ਧੀ ਪਲਦੀ ਪਲਦੀ ਕੁੱਖ ਵਿਚ ਮਾਰੀ ਗਈ
ਨਾਜੁਕ -ਨਰਮ ਕਲੀ ਬਹਾਰਾਂ ਦੀ ਰੁੱਤ ਵਿਚ ਮਾਰੀ ਗਈ
ਚੁੱਪ ਹੋ ਗਈ ਮਾਪਿਆਂ ਦੀ ਸਲਾਹਾਂ ਸੁਣ ਜੋਰਾਂ ਜੋਰੀ ਦੀਆਂ
ਮੈਂ ਕਿਹੜੇ ਮੂੰਹ ਨਾਲ ਕਵਾਂ ਮੁਬਾਰਕਾਂ ਸਭ ਨੂੰ ਲੋਹੜੀ ਦੀਆਂ

ਬੱਸ ਸਟੈਂਡ ਤੇ ਬੈਠਾ, ਕਰ ਕਰਕੇ ਇਸ਼ਾਰੇ ਕੁਝ ਮੰਗਦਾ ਸੀ
ਇਕ ਲੱਤ ਨੀ ਸੀ,ਇਕ ਬਾਂਹ ਨੀ ਸੀ,ਥੋੜਾ ਜਿਹਾ ਖੰਗਦਾ ਸੀ
ਮਿਨਤਾਂ ਮੇਰੇ ਕੰਨਾ ਵਿਚ ਪੈਣ ਹਜੇ ਵੀ ਉਸ ਕੋਹੜੀ ਦੀਆਂ
ਮੈਂ ਕਿਹੜੇ ਮੂੰਹ ਨਾਲ ਕਵਾਂ ਮੁਬਾਰਕਾਂ ਸਭ ਨੂੰ ਲੋਹੜੀ ਦੀਆਂ

ਇਕ ਸੱਤ ਸਾਲ ਦਾ ਮੁੰਡਾ ਸੀ ਇਕ ਨੌ ਸਾਲ ਦੀ ਕੁੜੀ ਸੀ
ਭੈਣ ਭਰਾਵਾਂ ਦੀ ਕਿਸਮਤ ਗੰਦੀ ਮੈਲੀ ਬੋਰੀ ਨਾਲ ਜੁੜੀ ਸੀ
ਪਾਟੇ ਕੱਪੜਿਆ ਚੋ ਝਾਕ ਰਹੀਆ ਸੀ ਰੀਝਾ ਜੋੜ੍ਹੀ ਦੀਆਂ
ਮੈਂ ਕਿਹੜੇ ਮੂੰਹ ਨਾਲ ਕਵਾਂ ਮੁਬਾਰਕਾਂ ਸਭ ਨੂੰ ਲੋਹੜੀ ਦੀਆਂ

ਸਰਵਣ ਵਰਗੇ ਪੁੱਤਰਾਂ ਨੇ ਇਜੱਤ ਲੁੱਟੀ ਮਾਂ ਪੰਜਾਬੀ ਦੀ
ਡੀਜੇ ਤੇ ਨੱਚ ਨੱਚ ਰੋਟੀ ਕਮਾਉਂਦੀ ਅੱਜ ਧੀ ਸ਼ਰਾਬੀ ਦੀ
ਕੋਣ ਸੁਣੂਗਾ ਚੀਸਾਂ ''ਲਾਲੀ'' ਮਾਂ ,ਗੂੰਗੀ, ਅੰਨੀ, ਬੋੜੀ ਦੀਆਂ
ਮੈਂ ਕਿਹੜੇ ਮੂੰਹ ਨਾਲ ਕਵਾਂ ਮੁਬਾਰਕਾਂ ਸਭ ਨੂੰ ਲੋਹੜੀ ਦੀਆਂ

written by ..ਲਾਲੀ ਅੱਪਰਾ ....{Lally Apra }

Top