ਮੇਰੇ ਮਾਪਿਆਂ ਨੇ ਦੱਸਿਆ

ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋਲ ਨਈ ਬਹਿਣਾ.... ..

ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ.....

ਹੁੰਦੀ ਆਦਮੀ ਕੋਲ ਗੈਰਤ ਹਮੇਸ਼ਾਂ ਇੱਕ ਗਹਿਣਾ..
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ .

ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਪਰ ਪਹਿਲਾਂ ਰੱਬ-ਰੱਬ ਕਹਿਣਾ..
 
Top