ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕਟਦਾ ਰਿਹਾ,ਹਮਸਫ਼&#2

ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕਟਦਾ ਰਿਹਾ,
ਹਮਸਫ਼ਰ ਮਿਲਦੇ ਰਹੇ ਨੇ, ਪਰ ਸਹਾਰੇ ਨਾਂ ਮਿਲੇ,

ਅੱਗ ਵਿਚ ਤੁਰਦੇ ਰਹੇ ਹਾਂ, ਪਰ ਸ਼ਰਾਰੇ ਨਾਂ ਮਿਲੇ,
ਅਰਸ਼ ਵਿਚ ਉਡਦੇ ਰਹੇ ਹਾਂ, ਪਰ ਸਿਤਾਰੇ ਨਾਂ ਮਿਲੇ,
ਬਹੁਤ ਵਾਰੀ ਵਕਤ ਸਾਡੇ ਨਾਲ ਇਉਂ ਵੀ ਖੇਡੀ ਗਿਆ,
ਕਿਸ਼ਤੀਆਂ ਮਿਲੀਆਂ ਮਗਰ, ਕਿਧਰੇ ਕਿਨਾਰੇ ਨਾਂ ਮਿਲੇ,
ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕਟਦਾ ਰਿਹਾ,
ਹਮਸਫ਼ਰ ਮਿਲਦੇ ਰਹੇ ਨੇ, ਪਰ ਸਹਾਰੇ ਨਾਂ ਮਿਲੇ,
ਇਸ਼ਕ ਨੇ ਹੁਣ ਤੱਕ ਵੀ ਤੋੜੀ ਨਹੀਂ ਹੈ ਰੀਤ ਇਹ,
ਪਿਆਰ ਤਾਂ ਮਿਲਦਾ ਰਿਹਾ, ਪਰ ਪਿਆਰੇ ਨਾਂ ਮਿਲੇ,
ਪਤਝੜਾਂ ਕੁਝ ਇਸ ਤਰਾਂ ਨੇ ਗਲ ਅਸਾਡੇ ਲਿਪਟੀਆਂ,
ਕੇ ਬਹਾਰਾਂ ਵਿਚ ਵੀ ਦਿਲਕਸ਼ ਨਜ਼ਾਰੇ ਨਾਂ ਮਿਲੇ,
ਸੂਰਜਾਂ ਦਾ ਤਾਰਿਆਂ ਦਾ ਸਾਥ ਹੈ ਮਿਲਿਆ ਬੜਾ,
ਚੰਨ ਵਰਗੇ ਪਰ ਅਸਾਂ ਨੂੰ ਮੁਖ ਨਿਖਾਰੇ ਨਾਂ ਮਿਲੇ,
ਉਮਰ ਭਰ ਧੂੜਾਂ ਚ ਹੀ ਗੁੰਮੇ ਰਹੇ ਉਲਝੇ ਰਹੇ,
ਨਾਲ ਫੁੱਲਾਂ ਦੇ ਕਦੀ ਪਰ ਦਰ ਸ਼ਿੰਗਾਰੇ ਨਾਂ ਮਿਲੇ,
 
kit walker

VIP
Staff member
Re: ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕਟਦਾ ਰਿਹਾ,ਹਮਸ&#2654

ਸੂਰਜਾਂ ਦਾ ਤਾਰਿਆਂ ਦਾ ਸਾਥ ਹੈ ਮਿਲਿਆ ਬੜਾ,
ਚੰਨ ਵਰਗੇ ਪਰ ਅਸਾਂ ਨੂੰ ਮੁਖ ਨਿਖਾਰੇ ਨਾਂ ਮਿਲੇ,
ਉਮਰ ਭਰ ਧੂੜਾਂ ਚ ਹੀ ਗੁੰਮੇ ਰਹੇ ਉਲਝੇ ਰਹੇ,
ਨਾਲ ਫੁੱਲਾਂ ਦੇ ਕਦੀ ਪਰ ਦਰ ਸ਼ਿੰਗਾਰੇ ਨਾਂ ਮਿਲੇ,

bai vah. Very nice
 
chardi kala vich rhiye

HaRdCoRe BiOtEcHnOlOgIsT
Re: ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕਟਦਾ ਰਿਹਾ,ਹਮਸ&#2654

awesummmm..............
 
Re: ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕਟਦਾ ਰਿਹਾ,ਹਮਸ

ਸੂਰਜਾਂ ਦਾ ਤਾਰਿਆਂ ਦਾ ਸਾਥ ਹੈ ਮਿਲਿਆ ਬੜਾ,
ਚੰਨ ਵਰਗੇ ਪਰ ਅਸਾਂ ਨੂੰ ਮੁਖ ਨਿਖਾਰੇ ਨਾਂ ਮਿਲੇ,
ਉਮਰ ਭਰ ਧੂੜਾਂ ਚ ਹੀ ਗੁੰਮੇ ਰਹੇ ਉਲਝੇ ਰਹੇ,
ਨਾਲ ਫੁੱਲਾਂ ਦੇ ਕਦੀ ਪਰ ਦਰ ਸ਼ਿੰਗਾਰੇ ਨਾਂ ਮਿਲੇ,

bai vah. Very nice

thnx a lot jii,
 
Top