Punjab News ਕੈਗ ਦੀ ਰਿਪੋਰਟ 'ਚ ਪੋਂਟੀ-ਮਾਇਆਵਤੀ ਦੇ ਸੰਬੰਧਾਂ ਦ&#2

Android

Prime VIP
Staff member
ਲਖਨਊ, 3 ਫਰਵਰੀ— ਕੈਗ ਨੇ ਆਪਣੀ ਰਿਪੋਰਟ 'ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਰਾਬ ਕਾਰੋਬਾਰੀ ਗੁਰਦੀਪ ਸਿੰਘ ਉਰਫ ਪੋਂਟੀ ਚੱਢਾ ਅਤੇ ਸੂਬੇ ਦੀ ਮੁੱਖ ਮੰਤਰੀ ਮਾਇਆਵਤੀ ਦੇ ਸੰਬੰਧਾਂ ਦੇ ਨਾਲ ਇਹ ਵੀ ਖੁਲਾਸਾ ਕੀਤਾ ਹੈ ਕਿ ਦੋਵਾਂ ਦੀ ਮਿਲੀਭੁਗਤ ਨਾਲ ਸੂਬੇ ਦੀ ਸਹਿਕਾਰੀ ਖੇਤਰ ਦੀਆਂ ਖੰਡ ਮਿੱਲਾਂ ਨੂੰ ਘੱਟ ਕੀਮਤਾਂ 'ਚ ਵੇਚ ਕੇ ਸੂਬੇ ਨੂੰ ਕਿਸ ਤਰ੍ਹਾਂ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ।
ਕੈਗ ਦੀ ਰਿਪੋਰਟ ਅਨੁਸਾਰ ਮਾਇਆਵਤੀ ਦੇ ਕਾਰਜਕਾਲ 'ਚ ਸਹਿਕਾਰੀ ਖੇਤਰ ਦੀਆਂ 21 ਖੰਡ ਮਿੱਲਾਂ ਵੇਚੀਆਂ ਗਈਆਂ ਜਿਨ੍ਹਾਂ 'ਚ ਪੰਜ ਪੋਂਟੀ ਦੀ ਕੰਪਨੀ ਗਰੁੱਪ ਵੇਵ ਇੰਡਸਟਰੀ ਅਤੇ ਪੀ. ਬੀ. ਐਸ. ਫੂਡ ਪ੍ਰਾਈਵੇਟ ਲਿਮਟਿਡ ਨੂੰ ਕਾਫੀ ਘੱਟ ਕੀਮਤਾਂ 'ਚ ਦਿੱਤੀਆਂ ਗਈਆਂ। 6 ਕੰਪਨੀ ਇੰਡੀਅਨ ਪੋਟਾਸ ਅਤੇ ਬਾਕੀ ਬਚੀਆਂ 11 ਖੰਡ ਮਿੱਲਾਂ ਬਸਪਾ ਦੇ ਕਰੀਬੀ ਉਦਯੋਗਪਤੀਆਂ ਨੂੰ ਮਿਲੀਆਂ।
ਸਹਿਕਾਰੀ ਖੇਤਰ ਦੀਆਂ ਖੰਡ ਮਿੱਲਾਂ ਨੂੰ ਘੱਟ ਕੀਮਤ 'ਤੇ ਵੇਚਣ ਨਾਲ ਸੂਬੇ ਨੂੰ 25 ਹਜ਼ਾਰ ਕਰੋੜ ਰੁਪਏ ਦਾ ਸਰਕਾਰੀ ਘਾਟਾ ਹੋਇਆ ਹੈ। ਕੈਗ ਦੀ ਰਿਪੋਰਟ ਇਲਾਹਬਾਦ ਹਾਈ ਕੋਰਟ 'ਚ ਵੀ ਪੇਸ਼ ਕੀਤੀ ਗਈ ਹੈ ਜਿੱਥੇ ਖੰਡ ਮਿੱਲਾਂ ਨੂੰ ਘੱਟ ਕੀਮਤਾਂ 'ਤੇ ਵੇਚਣ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ 6 ਫਰਵਰੀ ਨੂੰ ਸੁਣਵੀ ਹੋਵੇਗੀ।
 
Top