ਟਾਟਾ ਸਟੀਲ ਨੂੰ 2100 ਕਰੋੜ ਦਾ ਘਾਟਾ

chief

Prime VIP
ਦੁਨੀਆ ਦੀਆਂ ਦਸ ਉੱਚ ਇਸਪਾਤ ਉਤਪਾਦਕ ਕੰਪਨੀਆਂ ਵਿੱਚ ਸ਼ੁਮਾਰ ਟਾਟਾ ਸਟੀਲ ਨੂੰ ਵਿੱਤ ਵਰ੍ਹੇ 2009-10 ਦੇ ਦੌਰਾਨ 21 ਸੌ ਕਰੋੜ ਰੁਪਏ ਤੋਂ ਜਿਆਦਾ ਦਾ ਏਕੀਕ੍ਰਿਤ ਘਾਟਾ ਹੋਇਆ ਹੈ।

ਕੰਪਨੀ ਵੱਲੋਂ ਜਾਰੀ ਰਿਪੋਰਟ ਦੇ ਮੁਤਾਬਿਕ ਬੀਤੀ 31 ਮਾਰਚ ਨੂੰ ਸਮਾਪਤ ਵਿੱਤ ਵਰ੍ਹੇ 2009-10 ਦੌਰਾਨ ਇਸਨੂੰ 2120.84 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਟਾਟਾ ਸਟੀਲ ਦੀ ਭਾਰਤੀ ਤੇ ਵਿਦੇਸ਼ੀ ਇਕਾਈਆਂ ਨੂੰ ਮਿਲਕੇ ਹੋਇਆ ਹੈ, ਜਦਕਿ ਪਿਛਲੇ ਵਿੱਤ ਵਰ੍ਹੇ ਵਿੱਚ 4849.24 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

ਕੰਪਨੀ ਦੀ ਕੁੱਲ ਆਮਦਨ ਵਿੱਕਰੀ ਵਿੱਚ ਵੀ ਖਾਸੀ ਗਿਰਾਵਟ ਦਰਜ ਕੀਤੀ ਗਈ ਹੈ, ਤੇ ਇਹ ਪਿਛਲੇ ਵਰ੍ਹੇ ਦੇ 147329.26 ਕਰੋੜ ਰੁਪਏ ਤੋਂ ਘੱਟਕੇ 102303.12 ਕਰੋੜ ਰੁਪਏ ਰਹਿ ਗਿਆ ਹੈ।

ਹਾਲਾਂਕਿ ਕੰਪਨੀ ਦੀ ਭਾਰਤੀ ਇਕਾਈ ਟਾਟਾ ਸਟੀਲ ਇੰਡੀਆ ਲਿਮੀਟੇਡ ਨੇ ਪਿਛਲੇ ਵਰ੍ਹੇ ਕੁੱਲ 5046.80 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਪ੍ਰੰਤੂ ਇਹ ਵੀ ਪਿਛਲੇ ਸਾਲ ਦੀ ਤੁਲਨਾ ਵਿੱਚ 154.94 ਕਰੋੜ ਰੁਪਏ ਘੱਟ ਹੈ।
 
Top