ਅੱਗ ਤੇ ਲੋਹਾ

Yaar Punjabi

Prime VIP
ਮੈ ਤੈਨੂੰ ਗਲ ਨਾਲ ਲਾਉਣਾ ਏ
ਤੂੰ ਮੈਨੂੰ ਗਲ ਨਾਲ ਲਾਉਣਾ ਏ
ਇਹ ਦੁਸ਼ਮਣ ਕਿੱਥੋਂ ਆ ਗਿਆ ਏੰਨਾਂ ਬਾਹਵਾਂ ਵਿੱਚਕਾਰ !
ਅੱਗ ਤੇ ਲੋਹਾ ਕੰਧ ਬਣੇ ਹੋਏ ਦੋ ਸਾਹਵਾਂ ਵਿੱਚਕਾਰ !
ਅੱਗ ਤੇ ਲੋਹਾ ................................
ਇੱਕ ਹਿੱਕੜੀ ਵਿੱਚ ਦੋ ਸਾਹਵਾਂ ਦਾ ਔਖਾ ਵੱਖ ਵੱਖ ਰਹਿਣਾ ,
ਇੱਕ ਅੰਬਰ ਦੇ ਹਾਂ ਪਰਿੰਦੇ ਇੱਕ ਟਾਹਣੀ ਤੇ ਬਹਿਣਾ ,
ਲੱਖ ਕੰਡਿਆਲੀ ਤਾਰ ਲਗਾਓ ਆ ਰਾਹਵਾਂ ਵਿੱਚਕਾਰ !
ਅੱਗ ਤੇ ਲੋਹਾ ................................
ਤਖਤ ਤਾਜ਼ ਦੇ ਮਾਲਕ ਨੇ ਜੋ ਬੈਠੇ ਖਿੱਚ ਲਕੀਰਾਂ ,
ਇਹ ਧਰਤੀ ਸੀ ਕਦੇ ਨਿਵਾਜ਼ੀ ਗੁਰੂਆਂ,ਪੀਰ,ਫਕੀਰਾਂ ,
ਕਿਉਂ ਫਸੇ ਹਾਂ ਅਸੀਂ ਪੰਜਾਬੀ ਏੰਨਾ ਸ਼ਾਹਵਾਂ ਵਿੱਚਕਾਰ !
ਅੱਗ ਤੇ ਲੋਹਾ ................................
ਇੱਕ ਦੂਜੇ ਨੂੰ ਮਿਲਣ ਲਈ ਜਦ ਦੋਨੋਂ ਹੀ ਦਿਲ ਤੜਪਣ ,
ਇੱਕ ਅੱਖ ਹੈ ਤੇ ਇੱਕ ਹੈ ਹੰਝੂ ਇੱਕ ਦਿਲ ਤੇ ਇੱਕ ਧੜਕਣ ,
ਫੇਰ ਖੁਸ਼ੀ ਦੇ ਪਲ ਵੀ ਲੱਭੋ ਹੌਂਕੇ -ਹਾਵਾਂ ਵਿੱਚਕਾਰ !
ਅੱਗ ਤੇ ਲੋਹਾ ................................
ਆਓ ਪੰਜਾਬੀਓ ਮਿਲ ਬੈਠਣ ਲਈ ਸਾਂਝੀ ਜਗਾਹ ਬਣਾਈਏ
ਸਾਰੀ ਦੁਨੀਆ ਨਾਲੋਂ ਵੱਖਰਾ ਸਾਂਝਾ ਪੰਜਾਬ ਵਸਾਈਏ
ਕਦੋਂ ਤੀਕ ਹੈ ਉਲਝੇ ਰਹਿਣਾ ਏੰਨਾ ਨਾਵਾਂ ਵਿੱਚਕਾਰ !
ਅੱਗ ਤੇ ਲੋਹਾ ................................UNKNOWN WRITER


https://www.facebook.com/photo.php?...00001484181132&type=1&relevant_count=1&ref=nf
 
Top