ਖ਼ਾਲਸਾ

ਇੱਕ ਮੁੱਠ ਛੋਲਿਆ ਦੀ ਖਾ ਕੇ ਤੇਰੇ ਲੰਗਰਾ ਚੋ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ,
ਤੇਰੇ ਦਰਬਾਰ ਵਿਚੋ ਧੂੜੀ ਲੈ ਕੇ ਜੋੜਿਆ ਦੀ ਠੋਕਰਾ ਨਵਾਬੀਆ ਨੂੰ ਮਾਰੇ ਤੇਰਾ ਖ਼ਾਲਸਾ,
ਪੰਜ ਘੁੱਟ ਪੀ ਕੇ ਤੇਰੇ ਬਾਟਿਉ ਪਰੇਮ ਵਾਲੇ ਮਸਤੇ ਹੋਏ ਹਾਥੀਆ ਨੂੰ ਢਾਹਵੇ ਤੇਰਾ ਖ਼ਾਲਸਾ,
ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜਮਾਵਣੇ ਦੀ ਹੱਸ ਹੱਸ ਛਾਤੀ ਮੂਹਰੇ ਡਾਹਵੇ ਤੇਰਾ ਖ਼ਾਲਸਾ
 
Top