ਮੁਹੱਬਤ ਦਾ ਨਸ਼ਾ

Halman

Member
[font=verdana,arial,helvetica,sans-serif]ਕਿਸੇ ਨੂੰ ਜਵਾਨੀ ਦਾ ਨਸ਼ਾ
ਕਿਸੇ ਨੂੰ ਦੌਲਤ ਦਾ ਨਸ਼ਾ
ਕਿਸੇ ਨੂੰ ਸ਼ਰਾਬ ਦਾ ਨਸ਼ਾ
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ।

ਅੱਖ ਲੱਗ ਗਈ ਉਹਨਾਂ ਨਾਲ
ਆਪੇ ਦਾ ਰਿਹਾ ਨਹੀਂ ਖਿਆਲ
ਸੌਣ ਦੀਆਂ ਬੱਦਲੀਆਂ ਨੂੰ ਬੁਲਾਉਂਦੇ
ਪੈਲਾਂ ਪਾਕੇ ਉਸਦੇ ਰੇਸ਼ਮੀ ਵਾਲ਼
ਰੱਬ ਭੁਲਾਕੇ ਜਿੰਨਾਂ ਇਸ਼ਕ ਕੀਤਾ
ਗ਼ੁਨਾਹਗਾਰਾਂ ਨੂੰ ਰਹਿਮਤ ਦਾ ਨਸ਼ਾ।
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ।

ਭੌਰਾ ਬੈਠਿਆ ਗੱਲ੍ਹ ਨੂੰ ਫੁੱਲ ਸਮਝਕੇ
ਗੁਲਾਬੀ ਰੰਗ ਦਾ ਭੁਲੇਖਾ ਤੱਕਕੇ
ਜਾਂ ਉਹਦੇ ਬਦਨ ਦੀ ਖ਼ੁਸ਼ਬੂ
ਖਾਣਾ ਚਾਹੁੰਦਾ ਸੀ ਭੌਰਾ ਰੱਜਕੇ
ਪਾਰਸ ਲੱਭਕੇ ਸੁਨਿਆਰੇ ਨੇ ਜਾਣਿਆ
ਸੋਨੇ ਦੀ ਵੁੱਕਤ ਦਾ ਨਸ਼ਾ।
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ।

ਪੰਛੀਆਂ ਦੀਆਂ ਡਾਰਾਂ ਨਾਲ ਉੱਡਦਾ ਮਨ
ਠੁਕਰਾਕੇ ਨੌਕਰੀਆਂ ਲੱਖਾਂ ਰੁਪਈਆਂ ਦਾ ਧਨ
ਮਾਰਕੇ ਚੁੱਭੀ ਜਾਵਾਂ ਸਮੁੰਦਰੀ
ਉਹ ਸਹਿਮਤ ਸਾਡੇ ਨਾਲ ਸਨ
ਜਦ ਕਾਦਰ ਵੀ ਮੁਸਕਾ ਪਏ
ਇਸ਼ਕ ਦੀ ਇਬਾਦਤ ਦਾ ਨਸ਼ਾ।
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ।
[/font]
 
Top