ਓਹਦਾ ਇਸ਼ਕ਼-ਮੁਹੱਬਤ

ਹਰ ਸ਼ੁਰੁਆਤ ਤੋਂ ਲੈ ਕੇ ਮੁਕੰਮਲ ਦੇ ਫਾਸਲੇ ਵਿੱਚ
ਕਿਸੇ ਚਲਦੇ ਕਾਰਜ਼ ਤਰਾਂ ਚੇਤੇ ਯਾਰ ਆਉਂਦਾ ਏ
ਓਹਦਾ ਇਸ਼ਕ਼-ਮੁਹੱਬਤ ਪਾਕ ਇਲਾਹੀ ਬਾਣੀ ਵਾਂਗ
ਓਹਦੇ ਨੇਮ ਦਾ ਮੈਥੋਂ ਨਿੱਤਨੇਮ ਕਰਵਾਉਂਦਾ ਏ

ਉਸ ਯਾਦਾਂ ਨਾਲ ਜੁੜ੍ਹ, ਕਦੇ ਵੀ ਨਾਂ ਦਿਲ ਖਿਝ੍ਹਿਆ
ਨਾਂ ਅੱਕਿਆ, ਇਹ ਨਾਂ ਭਰਿਆ ਐਸਾ ਗਿਝਿਆ
ਨਿੱਤ, ਦੀਦਾਰ, ਜੋ ਹੈ ਲ੍ਮੇੜੀ ਦੂਰੀਓਂ ਪਾਰ
ਪੈਂਡਾ ਓਹਦੇ ਤਾਈਂ ਜਾਣ ਤਹਿ ਕਰਵਾਉਂਦਾ ਏ

ਮੈਨੂੰ ਖੁਦ ਨੂੰ ਸਮਝ ਨਾ ਆਵੇ, ਕੀ ਵਿਚਾਰ ਲਿਖਾਂ
ਸੁੱਚੀ ਸਾਂਝ ਦੇ ਭੰਡਾਰ ਚੋਂ, ਕੇਹੜੀਆਂ ਚਾਰ ਲਿਖਾਂ
ਮੰਨ ਝੱਲਾ ਕਰੀ ਜਾਵੇ ਖੋਜ਼ ਖਿਆਲਾਂ ਨਾਲ
ਤੇ ਬਿਨ੍ਹ ਦੱਸਿਆਂ ਹੀ ਸੱਜਰੀ ਨਜਮ ਬਣਾਉਂਦਾ ਏ

ਨਾਂ ਉਸ ਨੂੰ ਖਬਰ ਖਿਆਲ ਕਿ ਬੀਤਦੀ ਕੀ ਹੋਣੀ
ਨਾਂ ਚੇਟਕ ਲੱਗੀ ਯਾਰ ਦੀ ਕਦੇ ਜੁਦਾ ਹੋਣੀ
ਗੁਰਜੰਟ ਓਹਨੀ ਵਾਰ, ਸੂਈ ਪਲਾਂ ਦੀ ਨਹੀਂ ਘੁੰਮਦੀ
ਜਿਨ੍ਹੀ ਦਫ਼ਾ ਇਸ ਆਦਤ ਨੂੰ, ਦਿਲ ਦਰਸਾਉਂਦਾ ਏ

ਓਹਦਾ ਇਸ਼ਕ਼-ਮੁਹੱਬਤ ਪਾਕ ਇਲਾਹੀ ਬਾਨੀ ਵਾਂਗ
ਓਹਦੇ ਨੇਮ ਦਾ ਮੈਥੋਂ ਨਿੱਤਨੇਮ ਕਰਵਾਉਂਦਾ ਏ
 
Top