ਹੱਥ ਸੁਨੇਹੇ ਘੱਲੇ ਚਿੱਟੇ ਕਾਵਾਂ ਦੇ।

bhandohal

Well-known member
ਸੁਪਨੇ ਵਿੱਚ ਜੋ ਮਹਿਲ ਉਸਾਰੇ ਚਾਵਾਂ ਦੇ।
ਖੁੱਲ੍ਹੀ ਅੱਖੀਂ ਤਾਂ ਚੜ੍ਹ ਗਏ ਭੇਂਟ ਹਵਾਵਾਂ ਦੇ।
ਇਸ਼ਕ ਅਸਾਡਾ ਖ਼ੁਸ਼ਬੂ ਬਣ ਕੇ ਮਹਿਕਿਆ ਇੰਝ,
ਲੋਕਾਂ ਨੂੰ ਪੈ ਗਏ ਭੁਲੇਖੇ ਨਾਵਾਂ ਦੇ।
ਕਾਲੇ ਪਾਣੀਉਂ ਆਵੇ ਨਾ ਕੋਈ ਤੇਰੀ ਸਾਰ,
ਹੱਥ ਸੁਨੇਹੇ ਘੱਲੇ ਚਿੱਟੇ ਕਾਵਾਂ ਦੇ।
ਸੜਿਆ ਥਲ ਵਿੱਚ ਤੇਰੀ ਖ਼ਾਤਿਰ ਉਮਰਾਂ ਤੀਕ,
ਹੁਣ ਤਾਂ ਆਪਣੀ ਚਾਹਤ ਦਾ ਪਰਛਾਵਾਂ ਦੇ।
ਖ਼ੂਨ ਦੇ ਰਿਸ਼ਤੇ ਹੁਣ ਵੀ ਨਕਲੀ ਲੱਗਦੇ ਨੇ,
ਸੁਣ ਕੇ ਗ਼ੈਰਾਂ ਵਾਂਗ ਵਿਚਾਰ ਭਰਾਵਾਂ ਦੇ।
ਕੀ ਹੋਇਆ ਜੇ ਬੂੰਦ ਨਾ ਅੱਖਾਂ ਵਿੱਚ,
ਪੱਤਣ ਸੁੱਕੇ ਵੇਖੇ ਮੈਂ ਦਰਿਆਵਾਂ ਦੇ।:kiven


by sukha
 
Top