Mandeep Kaur Guraya
MAIN JATTI PUNJAB DI ..
ਕੰਧਾਰ ਦੇ ਕੋਲ ਇਕ ਪਿੰਡ ਵਸਿਆ ਸੀ। ਉਸ ਦੇ ਅੱਗੇ ਪਹਾੜ ਦੀ ਘਾਟੀ ਸੀ। ਉਸ ਘਾਟੀ ਵਿਚ ਇਕ ਝੌਂਪੜੀ ਵਿਚ ਇਕ ਲੰਗੜੀ ਅਤੇ ਬਦਸੂਰਤ ਬੁੱਢੀ ਰਹਿੰਦੀ ਸੀ। ਉਸ ਦੇ ਦੋ ਬੱਚੇ ਸਨ ਇਕ ਲੜਕਾ ਅਤੇ ਇਕ ਲੜਕੀ। ਲੜਕੇ ਦਾ ਨਾਂ ਕਰੀਮ ਅਤੇ ਲੜਕੀ ਦਾ ਨਾਂ ਜਮਾਲ ਬਾਨੋ ਸੀ, ਪਰ ਬੁੱਢੀ ਉਸ ਨੂੰ ਜਮਾਲੋ ਦੇ ਨਾਂ ਨਾਲ ਬੁਲਾਉਂਦੀ ਸੀ। ਉਹ ਤਿੰਨੇ ਪਿੰਡ ਤੋਂ ਦੂਰ ਸੁੰਨਸਾਨ ਥਾਂ ’ਤੇ ਰਹਿੰਦੇ ਸਨ। ਦੋਵੇਂ ਬੱਚੇ ਬੁੱਢੀ ਮਾਂ ਦੀ ਖੂਬ ਸੇਵਾ ਕਰਦੇ, ਪਰ ਐਨਾ ਕਰਨ ’ਤੇ ਵੀ ਬੁੱਢੀ ਦੋਹਾਂ ਬੱਚਿਆਂ ਨੂੰ ਝਿੜਕਦੀ ਰਹਿੰਦੀ ਸੀ।
ਕਹਿਣ ਨੂੰ ਉਹ ਬੱਚੇ ਉਸ ਦੇ ਸਨ, ਪਰ ਉਸ ਦਾ ਵਰਤਾਅ ਇਹੋ ਜਿਹਾ ਸੀ, ਜਿਵੇਂ ਉਹ ਸੌਤੇਲੀ ਮਾਂ ਹੋਵੇ। ਬੱਚੇ ਵੀ ਮਾਂ ਦੇ ਸਖਤ ਵਰਤਾਅ ਤੋਂ ਦੁਖੀ ਰਹਿੰਦੇ ਸਨ। ਲੜਕਾ ਦਾ ਕਈ ਵਾਰ ਘਰ ਛੱਡਣ ਲਈ ਤਿਆਰ ਵੀ ਹੋ ਗਿਆ ਸੀ, ਪਰ ਛੋਟੀ ਭੈਣ ਜਮਾਲੋ ਉਸ ਨੂੰ ਮਨਾ ਲੈਂਦੀ ਸੀ। ਉਹ ਕਹਿੰਦੀ, ‘‘ਵੀਰੇ, ਅਸੀਂ ਚਲੇ ਜਾਵਾਂਗੇ ਤਾਂ ਮਾਂ ਦੀ ਦੇਖ-ਭਾਲ ਕੌਣ ਕਰੇਗਾ। ਬੇਚਾਰੀ ਠੀਕ ਤਰ੍ਹਾਂ ਤੁਰ-ਫਿਰ ਵੀ ਨਹੀਂ ਸਕਦੀ। ਅਸੀਂ ਨਾ ਹੋਵਾਂਗੇ ਤਾਂ ਮਾਂ ਭੁੱਖੀ ਮਰ ਜਾਵੇਗੀ। ਭੈਣ ਦੀ ਗੱਲ ਸੁਣ ਕੇ ਕਰੀਮ ਨੂੰ ਵੀ ਮਾਂ ’ਤੇ ਰਹਿਮ ਆ ਜਾਂਦਾ ਸੀ। ਉਹ ਸੋਚਦਾ ਚਲੋ, ਕੁਝ ਕਹਿ ਵੀ ਦਿੰਦੀ ਹੈ ਤਾਂ ਕੀ ਹੋਇਆ।
ਕਰੀਮ ਅਤੇ ਜਮਾਲੋ ਸਵੇਰ ਤੋਂ ਸ਼ਾਮ ਤਕ ਕਰੜੀ ਮਿਹਨਤ ਕਰਦੇ ਸਨ। ਦੋਵੇਂ ਜਣੇ ਰਲ ਕੇ ਜੰਗਲ ’ਚੋਂ ਸ਼ਿਕਾਰ ਮਾਰ ਕੇ ਲਿਆਇਆ ਕਰਦੇ ਸਨ। ਕਰੀਮ ਤੀਰ ਚਲਾਉਣ ਵਿਚ ਬੜਾ ਨਿਪੁੰਨ ਸੀ। ਜਿਸ ਦਿਨ ਸ਼ਿਕਾਰ ਨਾ ਮਿਲਦਾ, ਉਸ ਦਿਨ ਜੰਗਲੀ ਫਲਾਂ ’ਤੇ ਹੀ ਉਨ੍ਹਾਂ ਨੂੰ ਗੁਜ਼ਾਰਾ ਕਰਨਾ ਹੁੰਦਾ ਸੀ।
ਇਕ ਦਿਨ ਦੋਵੇਂ ਭੈਣ-ਭਰਾ ਸ਼ਿਕਾਰ ਦੀ ਭਾਲ ਵਿਚ ਘੁੰਮ ਰਹੇ ਸਨ। ਉਸੇ ਵੇਲੇ ਕਿਸੇ ਦੇ ਚੀਕਣ ਦੀ ਆਵਾਜ਼ ਉਨ੍ਹਾਂ ਨੂੰ ਸੁਣਾਈ ਦਿੱਤੀ। ਕੋਈ ਮਦਦ ਲਈ ਬੁਲਾ ਰਿਹਾ ਸੀ। ਦੋਵੇਂ ਜਲਦੀ-ਜਲਦੀ ਜਿੱਧਰੋਂ ਆਵਾਜ਼ ਆ ਰਹੀ ਸੀ ਉਸੇ ਪਾਸੇ ਵਲ ਹੋ ਤੁਰੇ। ਇਧਰ-ਉਧਰ ਲੱਭਣ ’ਤੇ ਜਮਾਲੋ ਨੇ ਭਰਾ ਨੂੰ ਕਿਹਾ, ‘‘ਉਧਰ ਦੇਖੋ’’।
ਕਰੀਮ ਨੇ ਦੇਖਿਆ ਤਾਂ ਉਸ ਦਾ ਖੂਨ ਉਬਾਲੇ ਖਾਣ ਲੱਗਾ। ਇਕ ਖੂੰਖਾਰ ਬਘਿਆੜ ਨੇ ਕਿਸੇ ਰਾਹੀ ਨੂੰ ਘੇਰਿਆ ਸੀ। ਉਹ ਬਘਿਆੜ ਨੂੰ ਦੇਖ ਕੇ ਹੀ ਸਹਾਇਤਾ ਲਈ ਚੀਕਾਂ ਮਾਰ ਰਿਹਾ ਸੀ। ਤਦੇ ਬਘਿਆੜ ਅੱਗੇ ਵਧਿਆ। ਉਸ ਦਾ ਪੂਰਾ ਮੂੰਹ ਖੁੱਲ੍ਹਿਆ ਹੋਇਆ ਸੀ। ਅੱਖਾਂ ਅੰਗਾਰੇ ਵਾਂਗ ਚਮਕ ਰਹੀਆਂ ਸਨ। ਬਘਿਆੜ ਨੇ ਆਪਣੇ ਅਗਲੇ ਪੈਰਾਂ ਨਾਲ ਜ਼ਮੀਨ ਖੁਰਚੀ। ਕਰੀਮ ਸਮਝ ਗਿਆ, ਬਘਿਆੜ ਹਮਲਾ ਕਰਨ ਹੀ ਵਾਲਾ ਹੈ। ਉਸ ਨੇ ਤੁਰੰਤ ਧਨੁੱਸ਼ ’ਤੇ ਜ਼ਹਿਰ ਬੁਝਿਆ ਤੀਰ ਚੜ੍ਹਾਇਆ। ਨਿਸ਼ਾਨਾ ਸਾਧਕੇ ਤੀਰ ਛੱਡ ਦਿੱਤਾ। ਬਘਿਆੜ ਹਮਲਾ ਕਰਦਾ, ਇਸ ਤੋਂ ਪਹਿਲਾਂ ਹੀ ਕਰੀਮ ਦਾ ਤੀਰ ਉਸ ਦੀ ਕਨਪਟੀ ਵਿਚ ਜ਼ੋਰ ਨਾਲ ਵੱਜਾ। ਖੂਨ ਦਾ ਇਕ ਹਲਕਾ ਜਿਹਾ ਫੁਹਾਰਾ ਛੁੱਟਿਆ ਅਤੇ ਬਘਿਆੜ ਥਾਏਂ ਹੀ ਢੇਰ ਹੋ ਗਿਆ।
ਬੁੱਢੇ ਰਾਹੀ ਨੇ ਕਰੀਮ ਅਤੇ ਜਮਾਲੋ ਨੂੰ ਦੇਖ ਲਿਆ ਸੀ। ਉਹ ਹੱਫਦਾ ਹੋਇਆ ਉਨ੍ਹਾਂ ਦੋਹਾਂ ਦੇ ਕੋਲ ਆਇਆ। ਅਹਿਸਾਨ ਪ੍ਰਗਟ ਕਰਦੇ ਹੋਏ ਬੋਲਿਆ, ‘‘ਬੇਟਾ, ਤੂੰ ਸਹੀ ਸਮੇਂ ’ਤੇ ਆ ਕੇ ਮੇਰੀ ਜਾਨ ਬਚਾਈ। ਤੂੰ ਨਾ ਆਉਂਦਾ ਤਾਂ ਇਹ ਜ਼ਾਲਮ ਬਘਿਆੜ ਮੈਨੂੰ ਜਿਊਂਦਾ ਨਾ ਛੱਡਦਾ। ਮੈਂ ਤੁਹਾਡੇ ਉਪਕਾਰ ਦਾ ਬਦਲਾ ਕਿਵੇਂ ਉਤਾਰਾਂ?
ਬੁੱਢੇ ਦੀ ਗੱਲ ਸੁਣ ਕੇ ਕਰੀਮ ਨੂੰ ਹਾਸਾ ਆ ਗਿਆ। ਉਹ ਸੋਚਣ ਲੱਗਾ, ਬੁੱਢੇ ਤੋਂ ਆਪਣੀ ਰੱਖਿਆ ਤਾਂ ਕੀਤੀ ਨਾ ਗਈ, ਭਲਾ ਇਹ ਮੇਰਾ ਕੀ ਭਲਾ ਕਰੇਗਾ? ਉਸ ਨੇ ਬੁੱਢੇ ਨੂੰ ਕਿਹਾ, ‘‘ਬਾਬਾ, ਲੱਗਦਾ ਹੈ, ਤੁਸੀਂ ਕਾਫੀ ਥੱਕੇ ਹੋਏ ਹੋ। ਭੁੱਖੇ ਵੀ ਹੋ। ਚਲੋ ਸਾਡੇ ਘਰ ਚਲੋ।’’ ਕਹਿੰਦੇ-ਕਹਿੰਦੇ ਉਸ ਨੂੰ ਆਪਣੀ ਲੜਾਕੀ ਮਾਂ ਦੀ ਯਾਦ ਆ ਗਈ। ਸੋਚਣ ਲੱਗਾ, ਇਨ੍ਹਾਂ ਨੂੰ ਨਾਲ ਲੈ ਗਏ ਤਾਂ ਮਾਂ ਗੁੱਸੇ ਨਾਲ ਉਬਲਣ ਲੱਗੇਗੀ। ਬਸ, ਉਹ ਚੁੱਪ ਹੋ ਗਿਆ। ਜਮਾਲੋ ਵੀ ਭਰਾ ਦੀ ਪ੍ਰੇਸ਼ਾਨੀ ਸਮਝ ਗਈ ਸੀ। ਉਹ ਵੀ ਚੁੱਪ ਖੜ੍ਹੀ ਸੀ।
ਤਦੇ ਬੁੱਢਾ ਬੋਲਿਆ, ‘‘ਪ੍ਰੇਸ਼ਾਨ ਨਾ ਹੋਵੋ ਬੱਚਿਓ। ਮੈਂ ਜਾਣਦਾ ਹਾਂ, ਤੁਹਾਡੀ ਮਾਂ ਤੁਹਾਨੂੰ ਬਹੁਤ ਤੰਗ ਕਰਦੀ ਹੈ। ਤੁਸੀਂ ਦੋਵੇਂ ਉਸ ਤੋਂ ਦੁਖੀ ਹੋ ਨਾ?
‘‘ਪਰ ਬਾਬਾ, ਤੁਸੀਂ ਇਹ ਸਭ ਕਿਵੇਂ ਜਾਣਦੇ ਹੋ? ਕੀ ਤੁਸੀਂ ਕਦੀ ਸਾਡੇ ਘਰ ਆਏ ਹੋ? ਪਰ ਅਸੀਂ ਤਾਂ ਤੁਹਾਨੂੰ ਕਦੀ ਦੇਖਿਆ ਨਹੀਂ।’’ ਦੋਵੇਂ ਬੱਚੇ ਹੈਰਾਨੀ ਨਾਲ ਬੋਲੇ।
‘‘ਮੇਰੇ ਬੱਚਿਓ, ਮੈਂ ਤੁਹਾਡੇ ਘਰ ਕਦੀ ਨਹੀਂ ਗਿਆ, ਪਰ ਤੁਹਾਡੀ ਲੰਗੜੀ ਅਤੇ ਲੜਾਕੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।’’ ਇਹ ਕਹਿੰਦੇ ਹੋਏ ਬੁੱਢੇ ਨੇ ਆਪਣੀ ਚਿੱਟੀ ਦਾੜੀ, ਮੁੱਛ ਅਤੇ ਫਟਿਆ ਹੋਇਆ ਚੋਗਾ ਲਾਹ ਸੁੱਟਿਆ। ਹੁਣ ਉਨ੍ਹਾਂ ਦੇ ਸਾਹਮਣੇ ਇਕ ਤਾਕਤਾਵਰ ਆਦਮੀ ਖੜ੍ਹਾ ਸੀ। ਉਹ ਇਕ ਜਾਦੂਗਰ ਸੀ। ਮੋਢੇ ’ਤੇ ਜਾਦੂ ਦਾ ਝੋਲਾ ਲਟਕਿਆ ਸੀ। ਉਹ ਕਹਿਣ ਲੱਗਾ, ‘‘ਮੇਰੇ ਜਾਦੂ ਦੀ ਤਾਕਤ ਦੇ ਅੱਗੇ ਬਘਿਆੜ ਤਾਂ ਕੀ, ਸ਼ੇਰ ਵੀ ਨਹੀਂ ਅਟਕ ਸਕਦਾ। ਮੈਂ ਤਾਂ ਤੁਹਾਨੂੰ ਅਜ਼ਮਾ ਰਿਹਾ ਸੀ। ਸੱਚਮੁੱਚ ਤੁਸੀਂ ਦਿਆਲੂ ਅਤੇ ਸਾਹਸੀ ਹੋ। ਮੈਂ ਤੁਹਾਡੀ ਸਹਾਇਤਾ ਕਰਨਾ ਚਾਹੁੰਦਾ ਹਾਂ। ਸੁਣੋ, ਤੁਹਾਨੂੰ ਆਪਣੀ ਬੁੱਢੀ ਮਾਂ ਨਾਲ ਨਫਰਤ ਨਹੀਂ ਕਰਨੀ ਚਾਹੀਦੀ?’’ ਕਰੀਮ ਨੇ ਹੈਰਾਨ ਨਾਲ ਕਿਹਾ। ‘‘ਹਾਂ ਬੇਟਾ, ਮੇਰੀ ਪੂਰੀ ਗੱਲ ਸੁਣੋ। ਤੁਹਾਡੀ ਮਾਂ ਪਹਿਲਾਂ ਬਹੁਤ ਹੀ ਦਿਆਲੂ ਅਤੇ ਸੁੰਦਰ ਇਸਤਰੀ ਸੀ। ਉਸ ਸਮੇਂ ਤੁਸੀਂ ਬਹੁਤ ਛੋਟੇ ਸੀ। ਤੁਹਾਡੇ ਪਿਤਾ ਇਕ ਦਿਨ ਸ਼ਿਕਾਰ ਖੇਲਣ ਗਏ। ਉਨ੍ਹਾਂ ਦਾ ਘੋੜਾ ਇਕ ਖੱਡ ਵਿਚ ਜਾ ਡਿੱਗਿਆ। ਸਿਰ ਵਿਚ ਡੂੰਘੀ ਸੱਟ ਲੱਗਣ ਕਰਕੇ ਉਹ ਬਚ ਨਾ ਸਕੇ। ਉਨ੍ਹਾਂ ਦੇ ਮਰਨ ਦੇ ਕੁਝ ਦਿਨਾਂ ਬਾਅਦ ਪਿੰਡ ਦਾ ਇਕ ਜਾਦੂਗਰ ਤੁਹਾਡੀ ਮਾਂ ਕੋਲ ਆਇਆ। ਉਹ ਤੁਹਾਡੀ ਮਾਂ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਤੁਹਾਡੀ ਮਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਤੁਹਾਨੂੰ ਦੋਹਾਂ ਨੂੰ ਬਹੁਤ ਪਿਆਰ ਕਰਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਤੁਹਾਨੂੰ ਬੇਸਹਾਰਾ ਛੱਡ ਉਸ ਦੁਸ਼ਟ ਜਾਦੂਗਰ ਦੇ ਨਾਲ ਚਲੀ ਜਾਏ। ਬਸ, ਤੁਹਾਡੀ ਮਾਂ ਦੇ ਇਨਕਾਰ ਕਰਦਿਆਂ ਹੀ ਜਾਦੂਗਰ ਗੁੱਸੇ ਨਾਲ ਭਰ ਗਿਆ। ਉਸ ਦੇ ਜਾਦੂ ਦੇ ਜ਼ੋਰ ਨਾਲ ਤੁਹਾਡੀ ਮਾਂ ਨੂੰ ਲੰਗੜੀ ਅਤੇ ਬਦਸੂਰਤ ਬਣਾ ਦਿੱਤਾ। ਨਾਲ ਹੀ ਉਸ ਨੂੰ ਕਿਹਾ, ‘‘ਜੇਕਰ ਉਹ ਤੁਹਾਨੂੰ ਪਿਆਰ ਕਰੇਗੀ ਤਾਂ ਤੁਸੀਂ ਪੱਥਰ ਦੇ ਬਣ ਜਾਓਗੇ। ਉਸੇ ਦੇ ਡਰ ਨਾਲ ਤੁਹਾਡੀ ਮਾਂ ਪਿੰਡ ਛੱਡ ਕੇ ਇਥੇ ਰਹਿਣ ਲੱਗੀ। ਤੁਸੀਂ ਪੱਥਰ ਦੇ ਨਾ ਬਣ ਜਾਓ, ਇਸੇ ਡਰ ਨਾਲ ਉਹ ਤੁਹਾਨੂੰ ਪਿਆਰ ਨਹੀਂ ਕਰਦੀ।’’ ਐਨਾ ਕਹਿ ਕੇ ਜਾਦੂਗਰ ਚੁੱਪ ਹੋ ਗਿਆ। ‘‘ਤਾਂ ਕੀ ਇਸ ਦਾ ਕੋਈ ਉਪਾਅ ਨਹੀਂ। ਤੁਸੀਂ ਵੀ ਤਾਂ ਜਾਦੂ ਜਾਣਦੇ ਹੋ। ਕੀ ਤੁਸੀਂ ਮਾਂ ਉਪਰ ਲੱਗੇ ਜਾਦੂ ਨੂੰ ਲਾਹ ਨਹੀਂ ਸਕਦੇ।’’ ਜਮਾਲੋ ਨੇ ਜਾਦੂਗਰ ਨੂੰ ਕਿਹਾ।
‘‘ਨਹੀਂ, ਬੇਟੀ। ਇਕ ਜਾਦੂਗਰ ਦੂਸਰੇ ਜਾਦੂਗਰ ਦੇ ਵਿਚਕਾਰ ਨਹੀਂ ਆਉਂਦਾ। ਹਾਂ, ਤੁਸੀਂ ਚਾਹੋ ਤਾਂ ਤੁਹਾਨੂੰ ਉਪਾਅ ਦੱਸ ਸਕਦਾ ਹਾਂ। ਕਰੀਮ ਬਹਾਦਰ ਲੜਕਾ ਹੈ। ਉਹ ਮੇਰੇ ਦੱਸੇ ਉਪਾਅ ਨੂੰ ਕਰ ਸਕਦਾ ਹੈ। ਮੈਨੂੰ ਉਮੀਦ ਹੈ, ਤੁਸੀਂ ਦੋਵੇਂ ਮਿਲ ਕੇ ਆਪਣੀ ਮਾਂ ਨੂੰ ਫਿਰ ਠੀਕ ਕਰ ਸਕਦੇ ਹੋ।’’ ਜਾਦੂਗਰ ਨੇ ਸਮਝਾਇਆ।
‘‘ਠੀਕ ਹੈ, ਤੁਸੀਂ ਸਾਨੂੰ ਉਪਾਅ ਦੱਸੋ।’’ ਕਰੀਮ ਨੇ ਕਿਹਾ। ਜਾਦੂਗਰ ਸਮਝਾਉਣ ਲੱਗਾ, ‘‘ਦੇਖੋ, ਸਾਹਮਣੇ ਵਾਲੇ ਪਹਾੜ ਦੀ ਚੋਟੀ ’ਤੇ ਇਕ ਝਰਨਾ ਹੈ। ਜੇਕਰ ਤੁਸੀਂ ਉਸ ਝਰਨੇ ਦਾ ਪਾਣੀ ਲਿਆ ਕੇ ਆਪਣੀ ਮਾਂ ਨੂੰ ਪਿਲਾ ਦਿਓ ਤਾਂ ਜਾਦੂਗਰ ਦਾ ਅਸਰ ਤੁਰੰਤ ਖਤਮ ਹੋ ਜਾਏਗਾ। ਪਰ ਝਰਨੇ ਤੋਂ ਪਾਣੀ ਲਿਆਉਣਾ ਐਨਾ ਸੌਖਾ ਨਹੀਂ ਹੈ। ਚੋਟੀ ਤਕ ਪਹੁੰਚਣ ਦੇ ਰਾਹ ਵਿਚ ਜੰਗਲ ਪੈਂਦਾ ਸੀ। ਉਸ ਜੰਗਲ ਵਿਚ ਹਿੰਸਕ ਜਾਨਵਰ ਰਹਿੰਦੇ ਹਨ। ਜ਼ਹਿਰੀਲੇ ਸੱਪ ਵੀ ਹਨ, ਪਰ ਹੈਰਾਨੀ ਇਹ ਹੈ, ਉਹ ਸਾਰੇ ਜਾਦੂ ਦੇ ਵੱਸ ਵਿਚ ਹਨ। ਝਰਨੇ ਦੇ ਆਸ-ਪਾਸ ਭੂਤ-ਪ੍ਰੇਤ, ਜਿੰਨ ਵੀ ਰਹਿੰਦੇ ਹਨ। ਜਾਦੂ ਦੇ ਬੱਦਲ ਹਮੇਸ਼ਾ ਝਰਨੇ ’ਤੇ ਮੰਡਰਾਉਂਦੇ ਹਨ। ਇਨ੍ਹਾਂ ਸਭਨਾਂ ਤੋਂ ਬਚਣ ਦਾ ਵੀ ਉਪਾਅ ਹੈ।
‘‘ਕੀ ਉਪਾਅ ਹੈ?’’ ਜਮਾਲੋ ਨੇ ਪੁੱਛਿਆ।
‘‘ਉਧਰ ਜੰਗਲ ਵਿਚ ਇਕ ਝਾੜੀ ਹੈ। ਉਸ ਦੇ ਚਿੱਟੇ ਫੁੱਲ ਹਨ। ਇਕ ਕਾਲਾ ਨਾਗ ਉਸ ਦੀ ਰਾਖੀ ਕਰਦਾ ਹੈ। ਉਸ ਝਾੜੀ ਦੀ ਟਹਿਣੀ ਤੋੜ ਲਿਆਵੋ, ਟਹਿਣੀ ਹੱਥ ਵਿਚ ਲੈ ਕੇ ਹੀ ਪਹਾੜ ’ਤੇ ਚੜ੍ਹੋ। ਜਿੱਥੇ ਵੀ ਖ਼ਤਰਾ ਦਿਸੇ, ਉਹ ਟਹਿਣੀ ਹਿਲਾ ਦੇਣਾ। ਖਤਰਾ ਤੁਹਾਡੇ ਕੋਲ ਨਹੀਂ ਆਵੇਗਾ। ਹਾਂ, ਹੌਸਲੇ ਤੋਂ ਕੰਮ ਲੈਣਾ ਪਵੇਗਾ। ਅੱਛਾ, ਮੇਰੀਆਂ ਦਿਲੀ ਦੁਆਵਾਂ ਤੁਹਾਡੇ ਨਾਲ ਹਨ।’’ ਕਹਿ ਕੇ ਜਾਦੂਗਰ ਚਲਾ ਗਿਆ। ਕਰੀਮ ਅਤੇ ਜਮਾਲੋ ਵੀ ਘਰ ਆ ਗਏ। ਉਨ੍ਹਾਂ ਨੇ ਮਾਂ ਨੂੰ ਕੁਝ ਨਹੀਂ ਕਿਹਾ। ਦੋਵੇਂ ਜਣੇ ਰਾਤ ਨੂੰ ਪਹਾੜ ’ਤੇ ਚੜ੍ਹਨ ਅਤੇ ਝਰਨੇ ਦਾ ਪਾਣੀ ਲਿਆਉਣ ਦੀ ਯੋਜਨਾ ਬਣਾਉਂਦੇ ਰਹੇ।
ਦਿਨ ਨਿਕਲਿਆ ਤਾਂ ਖਾਣਾ ਖਾਣ ਤੋਂ ਬਾਅਦ ਦੋਵੇਂ ਸ਼ਿਕਾਰ ਦਾ ਬਹਾਨਾ ਬਣਾ ਕੇ ਘਰੋਂ ਤੁਰ ਪਏ। ਕਰੀਮ ਨੇ ਧਨੁਸ਼ ਅਤੇ ਕਈ ਜ਼ਹਿਰੀਲੇ ਤੀਰ ਆਪਣੇ ਨਾਲ ਲੈ ਲਏ। ਦੋਵੇਂ ਉਸ ਝਾੜੀ ਕੋਲ ਆਏ। ਤਦ ਉਨ੍ਹਾਂ ਨੂੰ ਫੁੰਕਾਰ ਸੁਣਾਈ ਦਿੱਤੀ। ਉਨ੍ਹਾਂ ਦੇਖਿਆ, ਇਕ ਭਿਆਨਕ ਸੱਪ ਫ਼ਨ ਫੈਲਾਈ ਝਾੜੀ ਕੋਲ ਹੀ ਕੁੰਡਲੀ ਮਾਰੀ ਬੈਠਾ ਹੈ। ਕਰੀਮ ਨੇ ਧਨੱਸ਼ ’ਤੇ ਬਾਣ ਚੜ੍ਹਾ ਕੇ ਇਕ ਤੀਰ ਨਾਲ ਸੱਪ ਦੇ ਫ਼ਨ ਨੂੰ ਉਡਾ ਦਿੱਤਾ। ਫਿਰ ਦੂਸਰਾ ਤੀਰ ਇਹੋ ਜਿਹਾ ਮਾਰਿਆ ਕਿ ਤੀਰ ਸੱਪ ਦੇ ਸਰੀਰ ਦੇ ਵਿੱਚੋਂ-ਵਿਚ ਨਿਕਲ ਕੇ ਧਰਤੀ ਵਿਚ ਗੱਡ ਹੋ ਗਿਆ। ਇਸ ਨਾਲ ਸੱਪ ਤੁਰੰਤ ਹੀ ਮਰ ਗਿਆ।
ਥੋੜ੍ਹੀ ਦੇਰ ਇੰਤਜ਼ਾਰ ਕਰਨ ਬਾਅਦ ਕਰੀਮ ਝਾੜੀ ਕੋਲ ਗਿਆ। ਉੱਥੋਂ ਇਕ ਨਹੀਂ ਦੋ ਟਹਿਣੀਆਂ ਤੋੜ ਲਿਆਇਆ। ਇਕ ਟਹਿਣੀ ਆਪਣੇ ਕੋਲ ਰੱਖੀ, ਦੂਸਰੀ ਜਮਾਲੋ ਨੂੰ ਦੇ ਦਿੱਤੀ। ਜਮਾਲੋ ਦੇ ਕੋਲ ਪਿੱਤਲ ਦੀ ਇਕ ਛੋਟੀ ਜਿਹੀ ਸੁਰਾਹੀ ਵੀ ਸੀ। ਉਹ ਝਰਨੇ ਦਾ ਪਾਣੀ ਭਰਨ ਲਈ ਉਸ ਸੁਰਾਹੀ ਨੂੰ ਨਾਲ ਲੈ ਕੇ ਆਈ ਸੀ।
ਝਾੜੀ ਦੀਆਂ ਟਹਿਣੀਆਂ ਲੈ ਕੇ ਦੋਵੇਂ ਛੇਤੀ ਛੇਤੀ ਪਹਾੜ ’ਤੇ ਚੜ੍ਹਨ ਲੱਗੇ। ਦੁਪਹਿਰ ਹੋ ਗਈ ਸੀ। ਸ਼ਾਮ ਤਕ ਉਨ੍ਹਾਂ ਘਰ ਵੀ ਮੁੜਨਾ ਸੀ। ਪਹਾੜ ਦੀ ਉਹ ਚੋਟੀ ਜ਼ਿਆਦਾ ਉੱਚੀ ਤਾਂ ਨਹੀਂ ਸੀ ਪਰ ਰਾਹ ਘੁੰਮਣਦਾਰ ਅਤੇ ਉਬੜ-ਖਾਬੜ ਸੀ। ਰਾਹ ਵਿਚ ਕਈ ਥਾਈਂ ਜਮਾਲੋ ਠੋਕਰ ਖਾ ਕੇ ਡਿੱਗੀ ਵੀ, ਪ੍ਰੰਤੂ ਕਰੀਮ ਨੇ ਉਸ ਨੂੰ ਸੰਭਾਲ ਲਿਆ। ਇਸ ਤਰ੍ਹਾਂ ਦੋਵੇਂ ਚੋਟੀ ’ਤੇ ਪਹੁੰਚ ਗਏ।
ਉੱਥੇ ਦਰੱਖਤਾਂ ਦੇ ਝੁਰਮਟ ਦੇ ਪਿੱਛੇ ਇਕ ਝਰਨਾ ਦਿਖਾਈ ਦਿੱਤਾ। ਦੋਵੇਂ ਛੇਤੀ ਨਾਲ ਉਸ ਝਰਨੇ ਵੱਲ ਵਧੇ। ਝਰਨੇ ਕੋਲ ਪੁੱਜ ਕੇ ਜਿਉਂ ਹੀ ਜਮਾਲੋ ਨੇ ਝਰਨੇ ਦਾ ਪਾਣੀ ਸੁਰਾਹੀ ਵਿਚ ਭਰਨਾ ਚਾਹਿਆ, ਬਸ ਜਿਵੇਂ ਕਿਆਮਤ ਹੀ ਆ ਗਈ। ਪੂਰਾ ਪਹਾੜ ਹਿੱਲਣ ਲੱਗਾ। ਝਰਨੇ ਦਾ ਪਾਣੀ ਵੀ ਉਛਲਣ ਲੱਗਾ। ਜਮਾਲੋ ਡਰ ਕੇ ਪਾਣੀ ਵਿਚ ਡਿੱਗਣ ਹੀ ਵਾਲੀ ਸੀ ਕਿ ਕਰੀਮ ਨੇ ਉਸ ਨੂੰ ਬਚਾ ਲਿਆ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ।
ਅਚਾਨਕ ਉਸ ਨੂੰ ਯਾਦ ਆਇਆ। ਉਸ ਨੇ ਝਾੜੀ ਦੀ ਟਹਿਣੀ ਤੋਂ ਕੁਝ ਪੱਤੇ ਤੋੜੇ। ਉਨ੍ਹਾਂ ਨੂੰ ਪਾਣੀ ਵਿਚ ਸੁੱਟ ਦਿੱਤਾ। ਪੱਤਿਆਂ ਦੇ ਪਾਣੀ ਵਿਚ ਸੁੱਟਣ ਦੀ ਦੇਰ ਸੀ ਕਿ ਪਾਣੀ ਯਕਦਮ ਸ਼ਾਂਤ ਹੋ ਗਿਆ। ਪਹਾੜ ਦਾ ਹਿੱਲਣਾ ਵੀ ਬੰਦ ਹੋ ਗਿਆ। ਜਮਾਲੋ ਨੇ ਤੁਰੰਤ ਝਰਨੇ ਦੇ ਪਾਣੀ ਨਾਲ ਸੁਰਾਹੀ ਭਰ ਲਈ।
ਉਹ ਜਿਉਂ ਹੀ ਵਾਪਸ ਆਉਣ ਲੱਗੇ, ਅਜੀਬ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਆਉਣ ਲੱਗੀਆਂ। ਡਰ ਨਾਲ ਜਮਾਲੋ ਦੇ ਹੱਥੋਂ ਸੁਰਾਹੀ ਛੁੱਟ ਗਈ। ਪਾਣੀ ਵੀ ਡੁੱਲ੍ਹ ਗਿਆ। ਕਰੀਮ ਨੇ ਜਮਾਲੋ ਦਾ ਧੀਰਜ ਬੰਨ੍ਹਾਇਆ। ਉਸ ਨੇ ਕਿਹਾ, ‘‘ਡਰ ਨਾ, ਇਹ ਜਾਦੂ ਦੀਆਂ ਆਵਾਜ਼ਾਂ ਹਨ। ਤੂੰ ਟਹਿਣੀ ਘੁੰਮਾਉਂਦੀ ਰਹਿ ਕੁਝ ਨਹੀਂ ਹੋਵੇਗਾ।’’
ਇਸ ਤੋਂ ਬਾਅਦ ਉਹ ਫਿਰ ਤੋਂ ਪਾਣੀ ਭਰ ਕੇ ਲਿਆਇਆ। ਇਸ ਬਾਰ ਸੁਰਾਹੀ ਉਸ ਨੇ ਆਪਣੇ ਹੱਥ ਫੜ ਲਈ ਅਤੇ ਧਨੁਸ਼ ਬਾਣ ਜਮਾਲੋ ਨੂੰ ਦੇ ਦਿੱਤਾ। ਉਹ ਕਾਹਲੀ-ਕਾਹਲੀ ਥੱਲੇ ਉਤਰਨ ਲੱਗੇ। ਉਹ ਅਜੇ ਥੋੜ੍ਹੀ ਹੀ ਦੂਰ ਗਏ ਹੋਣਗੇ ਕਿ ਬਘਿਆੜਾਂ ਦੇ ਇਕ ਝੁੰਡ ਨੇ ਉਨ੍ਹਾਂ ਨੂੰ ਘੇਰ ਲਿਆ। ਜਮਾਲੋ ਤਾਂ ਡਰ ਨਾਲ ਰੋਣ ਲੱਗ਼ੀ, ਡਰ ਕਰੀਮ ਵੀ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਹੁਣ ਵਾਪਸ ਜਾਣਾ ਮੁਸ਼ਕਲ ਹੋਵੇਗਾ। ਪਰ ਉਹ ਦੋਵੇਂ ਟਹਿਣੀਆਂ ਹਿਲਾਉਂਦੇ ਅੱਗੇ ਵਧੇ। ਟਹਿਣੀ ਦਾ ਅਸਰ ਅਦਭੁੱਤ ਸੀ। ਬਘਿਆੜ ਉਨ੍ਹਾਂ ਦੇ ਨੇੜੇ ਨਹੀਂ ਢੁੱਕੇ। ਕੁਝ ਦੇਰ ਬਾਅਦ ਸਾਰੇ ਬਘਿਆੜ ਵਾਪਸ ਜੰਗਲ ਵਿਚ ਜਾ ਵੜੇ।
ਹੁਣ ਦੋਵੇਂ ਭਰਾ-ਭੈਣ ਚੋਟੀ ਤੋਂ ਕਾਫੀ ਥੱਲੇ ਆ ਗਏ ਸਨ। ਤਦੇ ਇਕ ਅਜਗਰ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਉਹ ਮੁੂੰਹ ਅੱਡੀ ਉਨ੍ਹਾਂ ਵੱਲ ਵਧਿਆ। ਕਰੀਮ ਨੇ ਟਹਿਣੀ ਤੋਂ ਕੁਝ ਪੱਤੇ ਤੋੜੇ ਅਤੇ ਉਨ੍ਹਾਂ ਨੂੰ ਅਜਗਰ ਦੇ ਮੂੰਹ ਵਿਚ ਪਾ ਦਿੱਤਾ। ਪੱਤਿਆਂ ਦਾ ਮੂੰਹ ਵਿਚ ਪਾਉਣ ਦੀ ਦੇਰ ਸੀ ਕਿ ਅਜਗਰ ਪਤਾ ਨਹੀਂ ਕਿੱਥੇ ਚਲਾ ਗਿਆ। ਇਸੇ ਤਰ੍ਹਾਂ ਖ਼ਤਰਿਆਂ ਨਾਲ ਲੜਦੇ ਹੋਏ ਦੋਵੇਂ ਚੋਟੀ ਤੋਂ ਥੱਲੇ ਉਤਰ ਆਏ। ਤਦ ਤੱਕ ਸ਼ਾਮ ਹੋਣ ਲੱਗੀ ਸੀ।
ਸ਼ਾਮ ਹੋਣ ਤੋਂ ਪਹਿਲਾਂ ਹੀ ਦੋਵੇਂ ਆਪਣੇ ਘਰ ਪਹੁੰਚ ਗਏ। ਉਨ੍ਹਾਂ ਬੁੱਢੀ ਮਾਂ ਨੂੰ ਝਰਨੇ ਦਾ ਪਾਣੀ ਪਿਲਾਇਆ। ਪਾਣੀ ਪੀਂਦੇ ਸਾਰ ਹੀ ਮਾਂ ਦੀ ਮਮਤਾ ਵਾਪਸ ਆ ਗਈ। ਉਸ ਦੀ ਲੰਗੜੀ ਲੱਤ ਵੀ ਠੀਕ ਹੋ ਗਈ। ਉਸ ਨੇ ਦੋਹਾਂ ਬੱਚਿਆਂ ਨੂੰ ਕਲੇਜੇ ਨਾਲ ਲਗਾ ਲਿਆ। ਬੱਚਿਆਂ ਦੀ ਗੁਆਚੀ ਮਾਂ ਵਾਪਸ ਮਿਲ ਗਈ। ਦੋਹਾਂ ਦੀਆਂ ਅੱਖਾਂ ’ਚੋਂ ਖੁਸ਼ੀ ਦੇ ਹੰਝੂ ਕਿਰਨ ਲੱਗੇ।
ਤਦੇ ਕਰੀਮ ਨੇ ਦੇਖਿਆ, ਉਸ ਦੀ ਸਹਾਇਤਾ ਕਰਨ ਵਾਲਾ ਜਾਦੂਗਰ ਦਰਵਾਜ਼ੇ ’ਤੇ ਖੜ੍ਹਾ ਮੁਸਕਰਾ ਰਿਹਾ ਸੀ। ਕਰੀਮ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮਾਂ ਨੇ ਜਾਦੂਗਰ ਦਾ ਧੰਨਵਾਦ ਕੀਤਾ ਤਾਂ ਉਹ ਬੋਲਿਆ, ‘‘ਇਹ ਸਾਰਾ ਕੁਝ ਤੁਹਾਡੇ ਸਾਹਸੀ ਬੱਚਿਆਂ ਨੇ ਹੀ ਕੀਤਾ ਹੈ। ਸਾਹਸ ਦੇ ਅੱਗੇ ਜਾਦੂ-ਟੋਣਾ, ਭੂਤ-ਪ੍ਰੇਤ ਸਭ ਹਾਰ ਜਾਂਦੇ ਹਨ। ਹੁਣ ਤੁਹਾਡੇ ਚੰਗੇ ਦਿਨ ਪਰਤ ਆਏ ਹਨ।’’ਐਨਾ ਕਹਿੰਦਿਆਂ ਹੀ ਜਾਦੂਗਰ ਨੇ ਹੱਥ ਹਿਲਾਇਆ। ਦੇਖਦੇ-ਦੇਖਦੇ ਉਨ੍ਹਾਂ ਦੀ ਝੌਪੜੀ ਇਕ ਆਲੀਸ਼ਾਨ ਮਹੱਲ ਵਿਚ ਬਦਲ ਗਈ। ਜਾਦੂਗਰ ਦੇ ਕਹਿਣ ’ਤੇ ਕਰੀਮ ਨੇ ਝਾੜੀ ਦੀਆਂ ਟਹਿਣੀਆਂ ਨੂੰ ਅੱਗ ਵਿਚ ਸਾੜ ਦਿੱਤਾ।
ਟਹਿਣੀਆਂ ਦਾ ਅੱਗ ਵਿਚ ਸੜਨਾ ਸੀ ਕਿ ਪਹਾੜ ਦੀ ਚੋਟੀ ਤੋਂ ਧੂੰਆਂ ਉੱਠਦਾ ਹੋਇਆ ਦਿਖਾਈ ਦਿੱਤਾ। ਜਾਦੂਗਰ ਨੇ ਦੱਸਿਆ ਕਿ ਚੋਟੀ ’ਤੇ ਅੱਗ ਲੱਗੀ ਹੈ। ਸਾਰੇ ਭੂਤ-ਪ੍ਰੇਤ ਅੱਗ ਵਿਚ ਨਸ਼ਟ ਹੋ ਗਏ ਹਨ। ਦੇਖਦੇ-ਦੇਖਦੇ ਧੂੰਆਂ ਐਨਾ ਵੱਧ ਗਿਆ ਕਿ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ।
ਸਵੇਰ ਹੋਈ। ਧੂੰਆਂ ਖਤਮ ਹੋ ਚੁੱਕਾ ਸੀ। ਕਰੀਮ ਅਤੇ ਜਮਾਲੋ ਨੇ ਦੇਖਿਆ, ਹੁਣ ਪਹਾੜ ਦਾ ਨਾਮੋ-ਨਿਸ਼ਾਨ ਨਹੀਂ ਰਿਹਾ ਸੀ। ਕਰੀਮ ਅਤੇ ਜਮਾਲੋ ਨੇ ਉਸ ਜ਼ਮੀਨ ਨੂੰ ਉਪਜਾਊ ਬਣਾਇਆ। ਕੁਝ ਹੀ ਦਿਨਾਂ ਬਾਅਦ, ਪਹਾੜ ਦੀ ਉਹ ਘਾਟੀ ਲਹਿਰਾਉਂਦੇ ਹੋਏ ਪੌਦਿਆਂ ਨਾਲ ਭਰ ਗਈ ਸੀ। ਇਹ ਸਾਰੇ ਖੇਤ ਕਰੀਮ ਦੇ ਹੀ ਸਨ।
ਅਫਗਾਨ ਲੋਕ ਕਥਾ
ਨਿਰਮਲ ਪ੍ਰੇਮੀ