ਅਮਲੀ

Mandeep Kaur Guraya

MAIN JATTI PUNJAB DI ..
"ਚਾਚਾ ਘਰੇ ਈ ਆਂ ? " ਕਹਿੰਦਾ ਹੋਇਆ ਮੇਰਾ ਗੁਵਾਂਢੀ ਪੀਤਾ ਅਮਲੀ ਮੇਰੇ ਨੇੜੇ ਆਕੇ ਬਹੁਤ ਹੀ ਤਰਲੇ ਭਰੀ ਆਵਾਜ਼ ਵਿਚ ਬੋਲਿਆ - " ਮੇਰਾ ਮੁੰਡਾ ਇਸ ਵੇਲੇ ਬੁਖਾਰ ਨਾਲ ਬੇਸੁਰਤ ਹੋਇਆ ਪਿਐ | ਡਾਕਟਰ ਨੂ ਦੇਣ ਲਈ ਮੇਰੇ ਕੋਲ ਕੋਈ ਵੀ ਪੈਸਾ ਨਹੀ ਹੈ | ਜੇ ਤੂੰ ਮੈਨੂੰ 200 ਰੁਪਿਆ ਉਧਾਰਾ ..... |" ਇਹ ਕਹਿ ਕੇ ਉਸਨੇ ਮੇਰੇ ਚੇਹਰੇ ਤੇ ਆਪਣੀਆਂ ਨਜ਼ਰਾਂ ਗੱਡ ਦਿੱਤੀਆਂ |

ਮੇਰਾ ਇਹ ਅਸੂਲ ਹੈ ਕੀ ਮੈਂ ਕਿਸੇ ਨਸ਼ਈ ਬੰਦੇ ਨੂੰ ਕਦੀ ਫੁੱਟੀ ਕੋੜੀ ਵੀ ਹਥ ਉਧਾਰ ਨਹੀ ਦਿੰਦਾ | ਪਰ ਬੁਖਾਰ ਨਾਲ ਬੇਸੁਰਤ ਪਏ ਉਸਦੇ ਮੁੰਡੇ ਬਾਰੇ ਸੁਣਕੇ ਮੇਰਾ ਹਥ ਆਪ ਮੁਹਾਰੇ ਹੀ ਆਪਣੀ ਜੇਬ ਵੱਲ ਚਲਾ ਗਿਆ | ਜੇਬ ਚੋਂ ਸੌ ਦਾ ਇੱਕੋ ਇੱਕ ਨੋਟ ਕੱਡ ਕੇ ਮੈਂ ਉਸਨੂੰ ਫੜਾਉਂਦਾ ਹੋਇਆ ਬੋਲਿਆ , " ਲੈ ਪੁੱਤ , ਮੇਰੇ ਕੋਲ ਤਾਂ ਇਸ ਵੇਲੇ ਸੌ ਦਾ ਇਹੀ ਇੱਕੋ ਇੱਕ ਨੋਟ ਐ |"

ਸੌ ਦਾ ਨੋਟ ਫੜ ਕੇ ਉਹ ਮੇਰੇ ਘਰੋਂ ਝੱਟ ਬਾਹਰ ਹੋ ਗਿਆ | ਉਸੇ ਵੇਲੇ ਮੇਰੀ ਪਤਨੀ ਮੇਰੇ ਕੋਲ ਆਈ ਅਤੇ ਮੈਨੂੰ ਸੌ ਦਾ ਇੱਕ ਮਰੀਅਲ ਜਿਹਾ ਨੋਟ ਫੜਾਉਂਦੀ ਹੋਈ ਉਹ ਬੋਲੀ, " ਆਹ ਲੌ, " ਮੇਰੇ ਕੋਲ ਇਹ ਨੋਟ ਸਾੰਭ ਕੇ ਰਖਿਆ ਹੋਇਆ ਸੀ | ਇਹ ਵੀ ਤੁਸੀਂ ਪੀਤੇ ਨੂੰ ਹੀ ਦੇ ਆਵੋ | ਉਹ ਆਪਨੇ ਪੁੱਤਰ ਦਾ ਕਿਸੇ ਚੰਗੇ ਡਾਕਟਰ ਕੋਲੋਂ ਇਲਾਜ਼ ਤਾਂ ਕਰਵਾ ਲਉ | ਸੁਖ ਨਾਲ ਵਿਚਾਰੇ ਦਾ ਇੱਕੋ ਇੱਕ ਤਾਂ ਪੁੱਤਰ ਐ | ਪਰਮਾਤਮਾ ਉਸਦੇ ਪੁੱਤਰ ਦੀ ਲੰਮੀ ਉਮਰ ਕਰੇ | "

ਮੈਂ ਆਪਣੀ ਪਤਨੀ ਤੋਂ ਸੌ ਦਾ ਨੋਟ ਫੜ ਕੇ ਘਰ ਵੱਲ ਨੂੰ ਹੋ ਤੁਰਿਆ | ਉਸਦੇ ਘਰ ਦੇ ਦਰਵਾਜੇ ਅੱਗੇ ਜਾ ਕੇ ਆਪ ਮੁਹਾਰੇ ਹੀ ਮੇਰੇ ਕਦਮ ਇੱਕਦਮ ਹੀ ਰੁੱਕ ਗਏ | ਕਿਉਂਕਿ ਉਸਦਾ ਪੁੱਤਰ ਤਾਂ ਇਸ ਵੇਲੇ ਉਸਦੇ ਘਰ ਦੇ ਵਿਹੜੇ ਵਿਚਕਾਰ ਆਪਣੇ ਇੱਕ ਖਿਡੋਣੇ ਨਾਲ ਖੇਡ ਰਿਹਾ ਸੀ |

"ਭਾਈ , ਪੀਤਾ ਕਿਥੇ ਐ ? " ਮੈਂ ਕੰਬਦੀ ਆਵਾਜ਼ ਵਿਚ ਉਸਦੀ ਪਤਨੀ ਤੋਂ ਪੁਛਿਆ |
ਉਸਦੀ ਪਤਨੀ ਨੇ ਠ੍ਹਾਹ ਜਵਾਬ ਦੇ ਦਿੱਤਾ , " ਮੈਂ ਪੂਛ ਫੜੀ ਐ ਜੀ ਉਸ ਦੀ ? ਐਧਰ ਕੀਤੇ ਭੁੱਕੀ ਖ਼ਰੀਦਨ ਗਿਆ ਹੋਣੈ | ਹੋਰ ਕੀ ਕਰਨੈ, ਓਸ ਕੰਜਰ ਨੇ | "
ਲੇਖਕ - ਭੀਮ ਸਿੰਘ ਗਰਚਾ
 

sonusam83

sonusam83
sher aiya sher aiya wali kahani suni c main bachpan vich ................................ agar kall nu pitey da munda sahi vich bimar ho gaya kisey ne kori nahin deni
 
Top