Punjab News ਲਾਲ ਬੱਤੀ ਲਾਈ ਤਾਂ ਹੋ ਜਾਓਗੇ ਅੰਦਰ!

Android

Prime VIP
Staff member
ਜੰਮੂ ਕਸ਼ਮੀਰ, 3 ਫਰਵਰੀ (ਭਾਸ਼ਾ)- ਸੂਬੇ 'ਚ ਵੱਡੀ ਗਿਣਤੀ 'ਚ ਹੋ ਰਹੇ ਲਾਲ ਬੱਤੀ ਦੇ ਗਲਤ ਇਸਤੇਮਾਲ ਖਿਲਾਫ ਜੰਮੂ ਕਸ਼ਮੀਰ ਟ੍ਰੈਫਿਕ ਪੁਲਸ ਵਲੋਂ ਚਲਾਈ ਗਈ ਮੁਹਿੰਮ 'ਚ 60 ਮਾਮਲੇ ਦਰਜ ਕੀਤੇ ਗਏ ਹਨ।
ਟ੍ਰੈਫਿਕ ਪੁਲਸ ਮੁਖੀ ਹਿੰਮਤ ਲੋਹਿਆ ਨੇ ਦੱਸਿਆ ਕਿ ਸਰਕਾਰੀ ਵਾਹਨਾਂ 'ਚ ਲਾਲ ਬੱਤੀ ਦੇ ਗਲਤ ਇਸਤੇਮਾਲ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਅਤੇ 15 ਵਾਹਨਾਂ ਤੋਂ ਬੱਤੀ ਹਟਾਉਣ ਤੋਂ ਇਲਾਵਾ 60 ਮਾਮਲੇ ਦਰਜ ਕੀਤੇ ਹਨ। ਪਿਛਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਮੁਹਿੰਮ ਲਈ ਇਕ ਚੱਲਦੇ-ਫਿਰਦੇ ਮੈਜਿਸਟ੍ਰੇਟ ਦੀ ਅਗਵੀ 'ਚ ਇਕ ਟੀਮ ਦਾ ਗਠਨ ਕੀਤਾ ਗਿਆ ਹੈ। ਲੋਹਿਆ ਨੇ ਦੱਸਿਆ ਕਿ ਇਸ ਮਾਮਲੇ 'ਚ ਕਈ ਵੀ. ਆਈ. ਪੀ. ਲੋਕਾਂ ਦੇ ਨਾਂ ਸ਼ਾਮਲ ਹਨ।
ਲਾਲ ਬੱਤੀ ਦਾ ਗਲਤ ਇਸਤੇਮਾਲ ਕਰਨ ਵਾਲਿਆਂ 'ਚ ਵੱਡੀ ਗਿਣਤੀ 'ਚ ਅਧਿਕਾਰੀ ਸ਼ਾਮਲ ਹਨ ਜਿਨ੍ਹਾਂ 'ਚ ਆਈ. ਜੀ., ਡੀ. ਆਈ. ਜੀ., ਐਸ. ਐਸ. ਪੀ., ਐਸ. ਪੀ., ਡੀ. ਐਸ. ਪੀ. ਸਕੱਤਰ ਕਮਿਸ਼ਨਰ, ਵਿਸ਼ੇਸ਼ ਸਕੱਤਰ, ਨਿਦੇਸ਼ਕ, ਅਡਿਸ਼ਨਲ ਸਕੱਤਰ ਅਤੇ ਵਿਭਾਗ ਪ੍ਰਧਾਨ ਅਤੇ ਯੂਨੀਵਰਸਿਟੀਆਂ ਦੇ ਚਾਂਸਲਰਾਂ ਦੇ ਨਾਂ ਸ਼ਾਮਲ ਹਨ।
ਵੀ. ਆਈ. ਪੀ. ਦੀ ਗੈਰਮੌਜੂਦਗੀ 'ਚ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਲਾਲ ਬੱਤੀ ਦਾ ਗਲਤ ਇਸਤੇਮਾਲ ਕਰਦੇ ਹੋਏ ਪਾਏ ਗਏ। ਨਿਯਮਾਂ ਮੁਤਾਬਕ ਰਾਜਪਾਲ, ਮੁੱਖ ਮੰਤਰੀ, ਕੈਬਨਿਟ ਮੰਤਰੀ, ਵਿਧਾਨ ਸਭਾ ਪ੍ਰਧਾਨ, ਵਿਧਾਨ ਪਰੀਸ਼ਦ ਦਾ ਸਭਾਪਤੀ, ਜੰਮੂ ਕਸ਼ਮੀਰ ਹਾਈ ਕੋਰਟ ਦਾ ਮੁੱਖ ਜੱਜ ਅਤੇ ਕੁਝ ਹੋਰ ਵੀ. ਆਈ. ਪੀ. ਲਾਲ ਬੱਤੀ ਲਗਾਉਣ ਦੇ ਅਧਿਕਾਰੀ ਹਨ।
 
Top