ਭਾਰਤ-ਪਾਕਿਸਤਾਨ ਖੁੱਲ੍ਹੇ ਵਪਾਰ 'ਤੇ ਸਹਿਮਤ

[JUGRAJ SINGH]

Prime VIP
Staff member
ਵਾਹਗਾ-ਅਟਾਰੀ ਸਰਹੱਦ 24 ਘੰਟੇ ਰਹੇਗੀ ਖੁੱਲ੍ਹੀ
ਨਵੀਂ ਦਿੱਲੀ, 18 ਜਨਵਰੀ (ਪੀ. ਟੀ. ਆਈ.)-ਭਾਰਤ ਅਤੇ ਪਾਕਿਸਤਾਨ ਨੇ ਆਪਸੀ ਵਪਾਰ ਵਧਾਉਣ ਲਈ ਸਭ ਤੋਂ ਤਰਜੀਹੀ ਰਾਸ਼ਟਰ (ਐੱਮ. ਐੱਫ. ਐੱਨ.) ਦੀ ਬਜਾਇ ਇਕ ਭੇਦਭਾਵ ਮੁਕਤ ਬਾਜ਼ਾਰ ਪ੍ਰਵੇਸ਼ (ਐੱਨ. ਡੀ. ਐੱਮ. ਏ.) ਪ੍ਰੋਗਰਾਮ ਅਪਣਾਉਣ ਦਾ ਫੈਸਲਾ ਕੀਤਾ ਹੈ | ਦੋਵਾਂ ਗੁਆਂਢੀ ਮੁਲਕਾਂ 'ਚ ਵਾਹਗਾ-ਅਟਾਰੀ ਸਰਹੱਦ ਨੂੰ ਵਪਾਰ ਦੇ ਲਈ 12 ਮਹੀਨੇ 24 ਘੰਟੇ ਖੁਲ੍ਹੇ ਰੱਖਣ ਅਤੇ ਦੋਵਾਂ ਦੇਸ਼ਾਂ ਦੇ ਬੈਂਕਾਂ ਨੂੰ ਇਕ-ਦੂਸਰੇ ਦੇਸ਼ 'ਚ ਸ਼ਾਖਾਵਾਂ ਖੋਲ੍ਹਣ ਦੀ ਇਜਾਜ਼ਤ ਦੇਣ 'ਤੇ ਵੀ ਸਹਿਮਤੀ ਬਣੀ ਹੈ | ਵਣਜ ਅਤੇ ਸਨਅਤ ਮੰਤਰੀ ਆਨੰਦ
ਸ਼ਰਮਾ ਨੇ ਪਾਕਿਸਤਾਨ ਦੇ ਵਣਜ ਮੰਤਰੀ ਖੁਰੱਮ ਦਸਤਗੀਰ ਖਾਨ ਦੇ ਨਾਲ ਇਥੇ ਇਕ ਸਾਂਝੇ ਪੱਤਰਕਾਰ ਸੰਮੇਲਨ 'ਚ ਕਿਹਾ 'ਸਾਡੇ ਵਿਚਾਲੇ ਸਹਿਮਤੀ ਬਣੀ ਕਿ ਅਸੀਂ ਵਪਾਰ ਦੇ ਲਈ ਵਾਹਗਾ-ਅਟਾਰੀ ਸਰਹੱਦ ਸੱਤੇ ਦਿਨ 24 ਘੰਟੇ ਖੁੱਲ੍ਹਾ ਰੱਖਾਂਗੇ |' ਦੋਵਾਂ ਦੇਸ਼ਾਂ ਦੇ ਕੇਂਦਰੀ ਬੈਂਕ ਸੰਬੰਧਿਤ ਸਰਕਾਰਾਂ ਵੱਲੋਂ ਨਾਮੀ ਬੈਂਕਿੰਗ ਲਾਇਸੈਂਸ ਦੇਣ 'ਤੇ ਵੀ ਸਿਧਾਂਤਕ ਰੂਪ 'ਚ ਸਹਿਮਤ ਹੋਏ ਹਨ |' ਸਰਕਾਰਾਂ ਵੱਲੋਂ ਨਾਮੀ ਬੈਂਕਾਂ ਨੂੰ ਬੈਂਕਿੰਗ ਲਾਇਸੈਂਸ ਦੇਣ 'ਤੇ ਸਿਧਾਂਤਕ ਰੂਪ 'ਚ ਸਹਿਮਤ ਹੋਣ ਤੋਂ 16 ਮਹੀਨਿਆਂ ਦੇ ਵਕਫ਼ੇ ਦੇ ਬਾਅਦ ਹੋਈ ਮੀਟਿੰਗ 'ਚ ਦੋਵਾਂ ਦੇਸ਼ਾਂ ਦੇ ਵਣਜ ਮੰਤਰੀ ਵਿਆਪਕ ਆਧਾਰ 'ਤੇ ਐੱਨ. ਡੀ. ਐੱਮ. ਏ. 'ਤੇ ਸਹਿਮਤ ਹੋਏ ਹਨ | ਬੇਸ਼ੱਕ ਭਾਰਤ, ਪਾਕਿਸਤਾਨ ਕੋਲੋਂ ਸਭ ਤੋਂ ਤਰਜ਼ੀਹੀ ਰਾਸ਼ਟਰ (ਐੱਮ. ਐੱਫ. ਐੱਨ.) ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰਦਾ ਰਿਹਾ ਹੈ | ਸ਼ਰਮਾ ਨੇ ਕਿਹਾ ਕਿ ਐੱਨ. ਡੀ. ਐੱਮ. ਏ. ਦੇ ਬਾਰੇ 'ਚ ਕਿਹਾ ' ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰ੍ਹਾਂ ਦੇ ਸ਼ਬਦ ਐੱਨ. ਡੀ. ਐੱਮ. ਏ. ਦਾ ਇਸਤੇਮਾਲ ਕੀਤਾ ਗਿਆ ਹੈ |' ਦੋਵਾਂ ਮੰਤਰੀਆਂ ਨੇ ਵਪਾਰੀਆਂ ਨੂੰ ਇਕ-ਦੂਸਰੇ ਦੇ ਦੇਸ਼ ਦੀ ਯਾਤਰਾ ਸਹੂਲਤ ਦੇ ਲਈ ਵੀਜ਼ਾ ਪ੍ਰਣਾਲੀ ਉਦਾਰ ਬਣਾਏ ਜਾਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ |
 
Top