ਹੁਣ ਹਥਿਆਰਾ ਨਾਲ ਮਾਰਨੇ ਦੀ ਸਾਨੂੰ ਲੋੜ ਕੋਈ ਨਾ

Yaar Punjabi

Prime VIP
ਹੁਣ ਕਰਫਿਊ ਲਾਉਣ ਦੀ ਲੋੜ ਕੋਈ ਨਾ
ਖਾੜਕੂ ਕਹਿਕੇ ਪੁੱਤ ਮਰਵਾਉਣ ਦੀ ਲੋੜ ਕੋਈ ਨਾ
ਸਾਨੂੰ ਸਾੜਣ ਲਈ ਦੰਗੇ ਕਰਵਾਉਣ ਦੀ ਲੋੜ ਕੋਈ ਨਾ
ਹੁਣ ਜਿਲਿਆ ਵਾਲੇ ਬਾਗ ਚ ਕੱਠੇ ਕਰ ਸਾਨੂੰ
ਸਾਡੇ ਤੇ ਗੋਲੀਆ ਚਲਾਉਣ ਦੀ ਲੋੜ ਕੋਈ ਨਾ,
ਤੁਸੀ ਕਿਉ ਕਰੋ ਤਕਲੀਫ
ਅਸੀ ਖੁਦ ਹੀ ਖਰਦੇ ਜਾਦੇ ਹਾ

ਹੁਣ ਹਥਿਆਰਾ ਨਾਲ ਮਾਰਨੇ ਦੀ ਸਾਨੂੰ ਲੋੜ ਕੋਈ ਨਾ
ਅਸੀ ਨਸਿਆ ਨਾਲ ਖੁਦ ਹੀ ਮਰਦੇ ਜਾਦੇ ਹਾ..

ਡੁੱਬਦੀ ਏ ਪਹਿਲਾ ਹੀ ਪੰਜਾਬ ਦੀ ਬੇੜੀ
ਹੁਣ ਨਾ ਵੇ ਗੱਲ ਪਾਣੀਆ ਦੀ ਛੇੜੀ
ਦੰਗਿਆ ਬੜਾ ਤੂੰ ਰਵਾਇਆ ਹੁਣ ਨਾ ਟਿੰਡ ਹੁੰਝਿਆ ਦੀ ਗੇੜੀ
ਜਵਾਨਾ ਪਹਿਲਾ ਬੜੇ ਦੁੱਖ ਹੁਣ ਹੋਰ ਨਾ ਸਹੇੜੀ
ਜਿਮੇਵਾਰੀਆ ਨੇ ਭਾਰੀ ਬਣ ਨਾ ਜਾਈ ਨਸੇੜੀ,
ਕਰਕੇ ਤਰੱਕੀ ਗਵਾਇਆ ਵਿਰਸਾ
ਸਮਝ ਨੀ ਆਉਦੀ ਤਰਦੇ ਜਾ ਮਰਦੇ ਜਾਦੇ ਹਾ

ਹੁਣ ਹਥਿਆਰਾ ਨਾਲ ਮਾਰਨੇ ਦੀ ਸਾਨੂੰ ਲੋੜ ਕੋਈ ਨਾ
ਅਸੀ ਨਸਿਆ ਨਾਲ ਖੁਦ ਹੀ ਮਰਦੇ ਜਾਦੇ ਹਾ..

ਸਾਡੇ ਪੰਜਾਬੀ ਕਾਇਦੇ ਹੁਣ ਇੰਗਲਿਸ ਹੋ ਗਏ
ਸਾਡੇ ਸਬਦ ਪੰਜਾਬੀ ਤਾ ਕਈ ਸਦਾ ਦੀ ਨੀਦ ਸੌ ਗਏ
ਲਾਕੇ ਗੈਰ ਨੂੰ ਗਲ ਪੰਜਾਬੀ ਮਾ ਤੋ ਮੂੰਹ ਲੁਕੋ ਗਏ
ਜਦੋ ਬੱਚੇ ਬੋਲੇ ਮਾ ਵੀ ਅੰਗਰੇਜੀ ਵਿੱਚ ਫਿਰ ਪੈਤੀ ਦੇ ਅੱਖਰ ਰੋ ਪਏ
ਮਨਦੀਪ ਸਾਡੀ ਮਰਦੀ ਏ ਤਾ ਮਰਜੇ ਭਾਸਾ
ਅਸੀ ਤਾ ਤਰੱਕੀ ਦੇ ਵਹਿਣ ਚ ਵਹਿ ਗਏ,
ਆਵੇ ਨਾ ਗੁਰਮੁੱਖੀ ਪੜਨੀ ਤੇਰੇ ਬੱਚਿਆ ਨੂੰ
ਤੇ ਉਤੋ ਅਸਲੀਅਤ ਤੇ ਕਰੀ ਪਰਦੇ ਜਾਦੇ ਹਾ


ਹੁਣ ਹਥਿਆਰਾ ਨਾਲ ਮਾਰਨੇ ਦੀ ਸਾਨੂੰ ਲੋੜ ਕੋਈ ਨਾ
ਅਸੀ ਨਸਿਆ ਨਾਲ ਖੁਦ ਹੀ ਮਰਦੇ ਜਾਦੇ ਹਾ..
 
Top