ਦਿਲਜਾਨੀ

ਵਿੱਚ ਬੁੜਾਪੇ ਜਾ ਕੇ ਤਾਂ, ਲੜ੍ਹ ਓਹਦਾ ਹਰ ਕੋਈ ਫੜ੍ਹ ਲੈਂਦਾ,
ਉਸਨੂੰ ਦੇਵੇ ਜੋ ਅੱਲੜ੍ਹ ਜਵਾਨੀਂ, ਓਹਨੂੰ ਦਿਲਜਾਨੀ ਕਹਿੰਦੇ ਨੇਂ...
ਕੋਈ ਪੀ ਕੇ ਮਸਤ, ਕੋਈ ਖਾ ਕੇ ਮਸਤ ਕਈਆਂ ਦੇ ਹੋਸ਼ ਈ ਉੱਡ ਜਾਂਦੇ,
ਜੀਹਨੂ ਸੁਣ ਨਾਮ ਯਾਰ ਦਾ ਸਰੂਰ ਚੜ੍ਹੇ, ਰੂਹ ਮਸਤਾਨੀ ਕਹਿੰਦੇ ਨੇਂ...
ਜੇਹੜਾ ਐਸ਼ੋ-ਆਰਾਮ ਤੇ ਲੜ੍ਹਕੇ ਫੈਸ਼ਨਾਂ ਨਾਲ ਸੱਚਾ ਧਰਮ ਨਿਭਾ ਲੈਂਦਾ,
ਉਸ ਜਿੰਦਗੀ ਨੂੰ, ਬਾਡਰ ਤੇ ਹੋਏ ਸ਼ਹੀਦ ਵਾਂਗਰ ਕੁਰਬਾਨੀ ਕਹਿੰਦੇ ਨੇਂ...
ਕਈ ਸੁੱਚੇ ਸ਼ਬਦਾਂ ਨਾਲ ਲੋਕੋ ਮਜ਼ਾਕ ਉਡਾਉਣਾ ਵੀ ਠੀਕ ਨਹੀਂ,
ਜਿਵੇਂ ਕਿ ਰੱਬ ਦੇਵੇ ਜਿਹਨੂੰ ਅਖਰ ਗਿਆਨ, ਓਹਨੂੰ ਗਿਆਨੀਂ ਕਹਿੰਦੇ ਨੇਂ...
ਕੌਣ ਵਲੈਤੀ ਕੌਣ ਹੈ ਦੇਸੀ, ਖੁਦਮੁਲਖੋਂ ਬਾਹਰ ਕਿਸੇ ਦਾ ਭੇਦ ਨਹੀਂ,
ਪਹਿਲੀ ਸਿੱਖ ਦੀ ਇੱਕ ਦਿੱਖ ਜੋ ਕਰੇ ਦੰਗ, ਓਹਨੂੰ ਹੈਰਾਨੀ ਕਹਿੰਦੇ ਨੇਂ...
ਓਹ ਇਸ ਤੰਨ ਤੇ ਖੁੰਡਵਾਏ, ਖੰਡਿਆਂ ਨੇਂ ਇੱਕ ਦਿਨ ਨਾਲ ਹੀ ਤੁਰ ਜਾਣਾ,
ਸੱਜੇ ਹੱਥ "ਕੜਾ" ਪਾਈ ਗਲ "ਕਿਰਪਾਨ" ਨੂੰ ਅਣਮੋਲ ਨਿਸ਼ਾਨੀ ਕਹਿੰਦੇ ਨੇਂ...
ਝੱਗੇ-ਗੱਡੀਆਂ ਤੇ ਛਪਵਾ ਤਸਵੀਰਾਂ ਕਿਸੇ ਦਾ ਰੁੱਤਬਾ ਵਧਦਾ ਨਹੀਂ...
ਜੋ ਬਣ ਪੈਰੋਕਾਰ ਰੱਖਿਆ ਕਰੇ ਖਾਲਸ ਦੀ, ਓਹਨੂੰ ਖਾਲਿਸਤਾਨੀ ਕਹਿੰਦੇ ਨੇਂ...
ਓਹ ਸਾਡਾ ਸਿੱਖੀ ਦੇ ਵਿੱਚ ਸੀ ਹੋਇਆ ਜਨਮ ਕੇ "ਰਾਜ ਕਰੇਗਾ ਖਾਲਸਾ"
ਛੱਡ ਓਹਨੂੰ ਲੜ ਫੜ੍ਹਨੇਂ ਹੋਰਾਂ ਦੇ..? ਇਸੇ ਨੂੰ ਮਨਮਾਨੀਂ ਕਹਿੰਦੇ ਨੇਂ...
ਕਦੇ ਸਿਰ ਦਸਤਾਰ ਵਾਲਾ ਦੁਨੀਆਂ ਨੂੰ ਸਿਧੀਆਂ ਸੇਧਾਂ ਦਿੰਦਾ ਸੀ,
ਟੌਹਰ ਨਾਲ ਹੱਥ ਵਿੱਚ ਫੜ੍ਹੀ ਗਲਾਸੀ ਅੱਜ...? ਇਸੇ ਨੂੰ ਬੇਈਮਾਨੀ ਕਹਿੰਦੇ ਨੇਂ...
ਓਹ ਹਰ ਆਮ ਬੰਦੇ ਦੇ ਪਿਓ ਦਾ ਕਿਸੇ ਨੂੰ ਪਤਾ ਤੇ ਥੇ ਵੀ ਨਹੀਂ...
ਪੁੱਤ ਜੀਹਦਾ ਹੁਣ ਗੁਰਜੰਟ ਬਣਿਆ, ਓਹਨੂੰ "ਸਰਬੰਸਦਾਨੀ" ਕਹਿੰਦੇ ਨੇਂ..
 
Top