Punjab News ਮਾਰਕਫੈੱਡ ਨੂੰ ਲੱਗਿਆ 17.40 ਕਰੋੜ ਦਾ ਚੂਨਾ

Android

Prime VIP
Staff member
ਮੋਗਾ, 8 ਫਰਵਰੀ (ਆਜ਼ਾਦ)-ਬਾਘਾ ਪੁਰਾਣਾ ਦੇ ਇਕ ਸ਼ੈਲਰ ਮਾਲਕ ਮਨਦੀਪ ਸਿੰਘ ਵਲੋਂ ਮਾਰਕਫੈੱਡ ਅਧਿਕਾਰੀਆਂ ਨਾਲ ਕਥਿਤ ਮਿਲੀ ਭੁਗਤ ਕਰਕੇ ਚਾਵਲ ਮਿਲਿੰਗ ਘਪਲੇ 'ਚ ਮਾਰਕਫੈੱਡ ਨੂੰ 17 ਕਰੋੜ 40 ਲੱਖ 58 ਹਜ਼ਾਰ 161 ਰੁਪਏ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ 'ਚ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਵਲੋਂ ਉਕਤ ਬਹੁਚਰਚਿਤ ਕਰੋੜਾਂ ਰੁਪਏ ਦੇ ਮਿਲਿੰਗ ਘਪਲੇ 'ਚ ਉਸ ਸਮੇਂ ਦੇ ਜ਼ਿਲਾ ਪ੍ਰਬੰਧਕ ਅਮਰਜੀਤ ਸਿੰਘ ਸੰਧੂ, ਮਾਰਕਫੈੱਡ ਦੇ ਬ੍ਰਾਂਚ ਮੈਨੇਜਰ ਬਾਘਾ ਪੁਰਾਣਾ ਕਮਲ ਕੁਮਾਰ ਅਤੇ ਸੇਲਜ਼ਮੈਨ ਸ਼ਾਮ ਲਾਲ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ। ਇਸ ਸਬੰਧ 'ਚ ਜਾਂਚ ਦੇ ਬਾਅਦ ਬਾਘਾ ਪੁਰਾਣਾ ਪੁਲਸ ਵਲੋਂ ਮਾਰਕਫੈੱਡ ਮੋਗਾ ਦੇ ਜ਼ਿਲਾ ਪ੍ਰਬੰਧਕ ਹਰਪਿੰਦਰ ਸਿੰਘ ਧਾਲੀਵਾਲ ਦੀ ਸ਼ਿਕਾਇਤ 'ਤੇ ਅਮਰਜੀਤ ਸਿੰਘ ਸੰਧੂ ਜ਼ਿਲਾ ਪ੍ਰਬੰਧਕ, ਕਮਲ ਕੁਮਾਰ ਬ੍ਰਾਂਚ ਮੈਨੇਜਰ ਬਾਘਾ ਪੁਰਾਣਾ, ਸੇਲਜ਼ਮੈਨ ਸ਼ਾਮ ਲਾਲ ਬਾਘਾ ਪੁਰਾਣਾ ਦੇ ਇਲਾਵਾ ਸ਼ੈਲਰ ਮਾਲਕ ਮਨਦੀਪ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਰਕਫੈੱਡ ਵਲੋਂ ਬਾਘਾ ਪੁਰਾਣਾ ਦੀ ਰਾਈਸ ਮਿੱਲ ਅਵਤਾਰ ਐਂਡ ਰਾਈਸ ਮਿਲਜ਼ ਰਾਜੇਆਣਾ ਨੂੰ ਮਾਰਕਫੈੱਡ ਵਲੋਂ ਸਾਲ 2010-11 ਵਿਚ ਝੋਨੇ ਦੀ ਮਿਲਿੰਗ ਲਈ 5 ਲੱਖ 49 ਹਜ਼ਾਰ 769 ਬੋਰੀ ਮਾਲ, ਜਿਸਦਾ ਵਜ਼ਨ 19 ਹਜ਼ਾਰ 241.1915 ਮੀਟਰਕ ਟਨ ਸੀ, ਦਿੱਤਾ ਗਿਆ। ਉਕਤ ਝੋਨਾ ਮਾਰਕਫੈੱਡ ਵਲੋਂ ਮਿਲਿੰਗ ਲਈ ਵੱਖ-ਵੱਖ ਖ੍ਰੀਦ ਕੇਂਦਰਾਂ ਤੋਂ ਭੇਜਿਆ ਗਿਆ ਸੀ। ਉਕਤ ਝੋਨੇ ਵਿਚੋਂ ਸ਼ੈਲਰ ਮਾਲਕ ਵਲੋਂ 3736 ਮੀਟਰਕ ਟਨ ਚਾਵਲ ਮਿਲਿੰਗ ਕਰਨ ਉਪਰੰਤ ਐੱਫ. ਸੀ. ਆਈ. ਕੋਲ ਮਾਰਕਫੈੱਡ ਖਾਤੇ 'ਚ ਜਮ੍ਹਾ ਕਰਵਾ ਦਿੱਤੇ ਗਏ, ਝੋਨੇ ਦੀ ਪੂਰੀ ਮਿਲਿੰਗ ਸ਼ੈਲਰ ਮਾਲਕ ਵਲੋਂ ਕਰਕੇ ਨਾ ਦਿੱਤੀ ਗਈ ਤਾਂ ਮਾਰਕਫੈੱਡ ਅਧਿਕਾਰੀਆਂ ਨੂੰ ਸ਼ੰਕਾ ਹੋਣ 'ਤੇ ਉਥੇ ਸ਼ੈਲਰ 'ਚ ਪਏ ਸਟਾਕ ਦੀ ਜਾਂਚ ਕਰਨ ਲਈ ਚੰਡੀਗੜ੍ਹ ਤੋਂ ਇਕ ਵਿਸ਼ੇਸ਼ ਟੀਮ ਆਈ।
ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਥੇ 3 ਲੱਖ 88 ਹਜ਼ਾਰ 832 ਬੈਗ ਘੱਟ ਪਾਏ ਗਏ, ਜਿਸਦਾ ਵਜ਼ਨ 13609 ਮੀ. ਟਨ ਬਣਦਾ ਹੈ। ਜਾਂਚ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਸ਼ੈਲਰ 'ਚ ਜਾਂਚ ਸਮੇਂ 17 ਕਰੋੜ 40 ਲੱਖ 58 ਹਜ਼ਾਰ 161 ਰੁਪਏ ਕੀਮਤ ਦਾ ਮਾਲ ਗਾਇਬ ਹੈ। ਉਨ੍ਹਾਂ ਇਸ ਬਾਰੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਜ਼ਿਲਾ ਪ੍ਰਬੰਧਕ ਹਰਪਿੰਦਰ ਸਿੰਘ ਧਾਲੀਵਾਲ ਰਾਹੀਂ ਪੱਤਰ ਭੇਜਕੇ ਉਕਤ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਮਾਰਕਫੈੱਡ ਦੇ ਰਿਕਾਰਡ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਉਕਤ ਸਾਰਾ ਮਾਮਲਾ ਬੇਨਕਾਬ ਹੋ ਗਿਆ। ਉਕਤ ਮਾਮਲੇ 'ਚ ਜਦੋਂ ਮਾਰਕਫੈੱਡ ਮੋਗਾ ਦੇ ਜ਼ਿਲਾ ਪ੍ਰਬੰਧਕ ਹਰਪਿੰਦਰ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਵਲੋਂ ਉਸ ਮੌਕੇ ਦੇ ਜ਼ਿਲਾ ਪ੍ਰਬੰਧਕ ਅਮਰਜੀਤ ਸਿੰਘ ਸੰਧੂ, ਕਮਲ ਕੁਮਾਰ ਬ੍ਰਾਂਚ ਮੈਨੇਜਰ ਦੇ ਇਲਾਵਾ ਸੇਲਜ਼ਮੈਨ ਸ਼ਾਮ ਲਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
 
Top