ਬਾਕੀ ਜਿੰਦਗੀ ਸੌਖੀ ਲੰਗ ਜਾਂਦੀ.

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|.
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ,
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ||.
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ,
ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ.
 
Top