ਕਮਲੀ ਜਿਹੀ

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,

ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|

ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ,

ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ||

ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ,

ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ "ਤਜਿੰਦਰ" ਸੌਖੀ ਲੰਗ ਜਾਂਦੀ|||||
 
Top