ਮੁੜ ਨਹੀੳ ਮਿਲਣਾ

Yaar Punjabi

Prime VIP
ਮਰਾੜਾ ਵਾਲੇ ਮਾਨ ਜਿਹਾ ਗੀਤਕਾਰ ਨਹੀੳ ਮਿਲਣਾ
ਗੁਰਦਾਸ ਜਿਹਾ ਪੰਜਾਬੀ ਯਾਰ ਨਹੀੳ ਮਿਲਣਾ,
ਚਮਕੀਲੇ ਤੇ ਮਾਣਕ ਦੇ ਗੀਤਾ ਦਾ ਮੁੜ ਸੰਸਾਰ ਨਹੀੳ ਮਿਲਣਾ,
ਸਭ ਗਾਇਕ ਵਧੀਆ ਨੇ ਪਰ ਮੁੜ ਦੀਦਾਰ ਨਹੀੳ ਮਿਲਣਾ,
ਤਾੜੀਆ ਲੋਕ ਅੱਜ ਵੀ ਵਜਾਉਦੇ ਨੇ
ਪਰ ਸਦੀਕ ਤੇ ਸੁਰਿੰਦਰ ਵਾਗ ਲੋਕਾ ਦਾ ਪਿਆਰ ਨਹੀੳ ਮਿਲਣਾ,
ਗੀਤ ਤੇ ਸੇਅਰ ਸਾਡੇ ਵੀ ਚੰਗੇ ਨੇ
ਪਰ ਇਹਨਾ ਨੂੰ ਦੇਬੀ ਦੇ ਗੀਤਾ ਵਾਗ ਸਤਿਕਾਰ ਨਹੀੳ ਮਿਲਣਾ,
ਹੁਣ ਤਾ ਪਾਇਰੇਸੀ ਆ ਗਈ
ਤਾਹਿੳ ਸੰਗੀਤ ਚੋ ਹੁਣ ਕਮਾਈ ਵਾਲਾ ਵਪਾਰ ਨਹੀੳ ਮਿਲਣਾ,
ਜੋ ਪਹਿਲਾ ਕਲਾਕਾਰ ਲਈ ਹੁੰਦਾ ਸੀ
ਉਹ ਉਤਸਾਹ ਤੇ ਮੁੜ ਉਹ ਇੰਤਜਾਰ ਨਹੀੳ ਮਿਲਣਾ,
ਅੱਜ ਦੇ ਲੇਖਕ ਵੀ ਸੋਹਣੇ ਨੇ
ਪਰ ਮੁੜ ਸੁਰਜੀਤ ਪਾਤਰ ਤੇ ਜਗਤਾਰ ਨਹੀੳ ਮਿਲਣਾ,
ਕੁਲਵਿੰਦਰ ਢਿੱਲੋ ਤੇ ਬਿੰਦਰਖੀਏ ਵਰਗਾ ਸਦਾ ਹੀ ਕਲਾਕਾਰ ਨਹੀੳ ਮਿਲਣਾ,
ਮਾਨਾ ਦੀ ਕਲਮ ਤੇ ਹਰਭਜਨ ਦੀ ਆਵਾਜ ਨੇ ਵਾਰ ਵਾਰ ਨਹੀੳ ਮਿਲਣਾ,
ਸਦਾ ਹੀ ਕਮਲ ਵਾਰਿਸ ਤੇ ਸੰਗਤਾਰ ਨਹੀੳ ਮਿਲਣਾ,
ਗਾਇਕ ਸੁਰ ਚ ਭਿੱਜਕੇ ਲੋਕ ਗੀਤ ਗਾਵੇਗਾ
ਮਨਦੀਪ ਇਹ ਹੁਣ ਸਦਾ ਇਤਬਾਰ ਨਹੀੳ ਮਿਲਣਾ.,

__________________
 
Top