ਤੇਰਾ ਮੇਰਾ ਮਿਲਣਾ ਰੱਬ ਨੇ ਏਨਾ ਹੀ ਲਿਖਇਆ ਸੀ।

RaviSandhu

SandhuBoyz.c0m
ਕਿਉਂ ਬੀਤੇ ਤੇ ਪਾਛਤਾਉਂਦੀ ਹੈਂ,
ਕਿਉਂ ਨੈਨੋ ਨੀਰ ਵਹਾਉਂਦੀ ਹੈਂ।
ਆਪਾ ਵਿਛੜ ਗਏ ਤਾ ਕੀ ਹੋਇਆ,
ਹੁਣ ਰੋ ਰੋ ਬੰਨਾ ਕੀ।
ਤੇਰਾ ਮੇਰਾ ਮਿਲਣਾ ਰੱਬ ਨੇ,
ਏਨਾ ਹੀ ਲਿਖਇਆ ਸੀ।
ਤੂੰ ਪਹਿਲਾਂ ਵਾਂਗੂ ਐਵੇ ਨਾ ਅਪਨਾਪਨ,
ਜਤਾਇਆ ਕਰ ਨੀ।
ਛੱਡ ਸੋਚਾਂ ਇਕੱਠੇ ਜਿਉਂਣ ਦੀਆਂ,
ਐਨਾ ਨਾ ਮੰਨ ਚਾਹਿਆ ਕਰ ਨੀ।
ਹੱਸਦਿਆਂ ਦੀ ਜ਼ਿੰਦਗੀ ਗੁਜਰੇ,
ਦੋਨਾ ਨੇ ਮਿਥਿਆ ਸੀ।
ਤੇਰਾ ਮੇਰਾ ਮਿਲਣਾ ਰੱਬ ਨੇ,
ਏਨਾ ਹੀ ਲਿਖਇਆ ਸੀ।
ਜੇ ਹੁੰਦਾ ਵਿਚ ਮੇਲ ਨਸੀਬਾਂ,
ਨਾ ਕਦੇ ਵਿਛੋੜੇ ਪੈਦੇ।
ਇਹ ਦਿਨ ਨਾ ਕਦੇ ਦੇਖਣ ਨੂੰ ਮਿਲਦੇ,
ਸਦਾ ਹੀ ਇਕੱਠੇ ਰਹਿੰਦੇ।
ਤੇਰੇ ਬਾਜੋਂ ਮੁਸ਼ਕਿਲ ਜਿਉਣਾ,
ਫਿਰ ਵੀ ਰਿਹਾ ਮੈਂ ਜੀਅ।
ਤੇਰਾ ਮੇਰਾ ਮਿਲਣਾ ਰੱਬ ਨੇ,
ਏਨਾ ਹੀ ਲਿਖਇਆ ਸੀ।
ਛੱਡ ਨੀ ਅੜੀਏ ਤੂੰ ਤਾ,
ਹੁਣ ਹੋ ਗਈ ਪਰਾਈ।
ਮੇਰੇ ਵਾਂਗੂ ਝੱਲਣੀ ਸਿਖ ਲੈ,
ਤੂੰ ਵੀ ਦਰਦ ਜੁਦਾਈ।
ਪਿੰਡ ਬਲੌਕੀ ਨਹੀਓਂ ਲਗਦਾ,
ਨਿੱਕੇ ਤੇਰੇ ਦਾ ਜੀਅ,
ਤੇਰਾ ਮੇਰਾ ਮਿਲਣਾ ਰੱਬ ਨੇ,
ਏਨਾ ਹੀ ਲਿਖਇਆ ਸੀ।

-Nikka
 
ਤੇਰਾ ਮੇਰਾ ਮਿਲਣਾ ਰੱਬ ਨੇ,
ਏਨਾ ਹੀ ਲਿਖਇਆ ਸੀ।

bohat badia :)

 
Top