150 ਗੋਰਖਿਆਂ ਦੀ ਨੌਕਰੀ ਖਤਰੇ ਵਿਚ

ਲੰਦਨ, 5 ਅਪ੍ਰੈਲ (ਭਾਸ਼ਾ)¸ ਅਫਗਾਨਿਸਤਾਨ ਅਤੇ ਫਾਕਲੈਂਡ ਵਿਖੇ ਬਰਤਾਨਵੀ ਫੌਜ ਅਧੀਨ 5 ਮੋਰਚਿਆਂ ‘ਤੇ ਤਾਇਨਾਤ ਗੋਰਖਾ ਫੌਜੀਆਂ ‘ਤੇ ਰੱਖਿਆ ਮੰਤਰਾਲਾ ਦੇ ਕਟੌਤੀ ਪ੍ਰੋਗਰਾਮ ਦੀ ਗਾਜ਼ ਡਿੱਗਣ ਵਾਲੀ ਹੈ। ਰੱਖਿਆ ਮੰਤਰਾਲਾ ਦੀ ਕਟੌਤੀ ਅਧੀਨ ਬ੍ਰਿਟਿਸ਼ ਗੋਰਖਾ ਬ੍ਰਿਗੇਡ ਦੇ 150 ਮੁਲਾਜ਼ਮਾਂ ਦੀ ਨੌਕਰੀ ਚਲੀ ਜਾਵੇਗੀ। ਉਹ ਉਨ੍ਹਾਂ ਇਕ ਹਜ਼ਾਰ ਫੌਜੀਆਂ ਅਤੇ ਰਾਇਲ ਨੇਵੀ ਦੇ 1600 ਜਵਾਨਾਂ ਵਿਚ ਸ਼ਾਮਲ ਹੋ²ਣਗੇ ਜਿਨ੍ਹਾਂ ਦੀ ਨੌਕਰੀ ਚਲੀ ਜਾਵੇਗੀ। ਜਦੋਂ ਗੋਰਖਿਆਂ ਨੂੰ ਦੋ ਸਾਲ ਪਹਿਲਾਂ ਬਰਤਾਨਵੀ ਫੌਜੀਆਂ ਦੇ ਬਰਾਬਰ ਦਰਜਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੂੰ 15 ਦੀ ਬਜਾਏ 22 ਸਾਲ ਤਕ ਸੇਵਾ ਕਰਨ ਦੀ ਆਗਿਆ ਦਿੱਤੀ ਗਈ ਸੀ ਜਿਸ ਦਾ ਭਾਵ ਇਹ ਹੈ ਕਿ ਲੋੜ ਤੋਂ ਵੱਧ ਗੋਰਖੇ ਇਸ ਸਮੇਂ ਫੌਜ ਵਿਚ ਹਨ।
 
Top