ਇਬਾਰਤ - ਮਨਮੋਹਨ ਭਿੰਡਰ, ਨਿਊਯਾਰਕ

JUGGY D

BACK TO BASIC
ਇਬਾਰਤ - ਮਨਮੋਹਨ ਭਿੰਡਰ, ਨਿਊਯਾਰਕ .

ਸ਼ਬਦਾਂ ਨੂੰ ਤਸ਼ਬੀਹਾਂ ਦੇ ਕੇ
ਨਵੀਂ ਇਬਾਰਤ ਘੜ ਜਾਂਦੇ ਨੇ,

ਨੈਣਾਂ ਨੂੰ ਕੋਈ ਕਿੰਝ ਸਮਝਾਵੇ
ਮੱਲੋ ਮੱਲੀ ਲੜ੍ਹ ਜਾਂਦੇ ਨੇ।

ਇਸ਼ਕ ਜਦੋਂ ਹੱਢਾਂ ਵਿਚ ਰਚਦਾ
ਸੰਗ ਤੂਫਾਨਾਂ ਲੜ ਜਾਂਦੇ ਨੇ।

ਹਸਦੇ ਹਸਦੇ ਪਿਆਰ ਦੀ ਖ਼ਾਤਿਰ
ਸੂਲ਼ੀ ਉੱਤੇ ਚੜ੍ਹ ਜਾਂਦੇ ਨੇ,

ਨੈਣ ਮਮੋਲੇ ਬੜੇ ਹੀ ਭੋਲ਼ੇ
ਖਬਰੇ ਕਿੱਦਾਂ ਲੜ ਜਾਂਦੇ ਨੇ।

ਇਸ਼ਕ ਦੇ ਵਣਜੋਂ ਘਾਟਾ ਖਾ ਕੇ
ਡੂੰਘੇ ਵਹਿਣੀ ਹੜ ਜਾਂਦੇ ਨੇ,

ਇਸ਼ਕ ਇਬਾਰਤ ਜਦ ਬਣ ਜਾਵੇ
ਉਸਦੀ ਨਜ਼ਰੇ ਚੜ੍ਹ ਜਾਂਦੇ ਨੇ।

ਨਜ਼ਰ ਇਨਾਇਤ ਜਦ ਹੁੰਦੀ ਹੈ
ਗੁੱਝੀਆਂ ਰਮਜਾਂ ਪੜ੍ਹ ਜਾਂਦੇ ਨੇ।
 
ਨੈਣਾਂ ਨੂੰ ਕੋਈ ਕਿੰਝ ਸਮਝਾਵੇ
ਮੱਲੋ ਮੱਲੀ ਲੜ੍ਹ ਜਾਂਦੇ ਨੇ।
eh ne samazde 22 ji
 
Top