ਸੱਟਾ ਲਾਉਂਦਾ ਇਕ ਗ੍ਰਿਫਤਾਰ

ਚੰਡੀਗੜ੍ਹ, 4 ਅਪ੍ਰੈਲ (ਸੰਦੀਪ)-ਸੱਟਾ ਲਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੀ ਆਪਣੀ ਮੁਹਿੰਮ ਕਾਰਨ ਬੀਤੇ ਦਿਨੀਂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਦੜੂਆ ਦੇ ਰਹਿਣ ਵਾਲੇ ਤਰਸੇਮ ਲਾਲ ਨੂੰ ਉਥੇ ਹੀ ਸਰਕਾਰੀ ਸਕੂਲ ਨੇੜੇ ਸੱਟਾ ਲਾਉਂਦੇ ਸਮੇਂ ਕਾਬੂ ਕਰ ਲਿਆ। ਪੁਲਸ ਨੂੰ ਉਸ ਕੋਲੋਂ 750 ਰੁਪਏ ਵੀ ਬਰਾਮਦ ਹੋਏ ਹਨ। ਪੁਲਸ ਨੇ ਫੜੇ ਗਏ ਦੋਸ਼ੀ ਖਿਲਾਫ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 
Top