ਏ ਸਮਾਂ ਬੜਾ ਹੈ ਬਲਵਾਨ ਯਾਰੋ

ਏ ਸਮਾਂ ਬੜਾ ਹੈ ਬਲਵਾਨ ਯਾਰੋ,
ਇੱਕ ਵਾਰੀ ਲੰਘਿਆ ਵਾਪਿਸ ਆਉਂਦਾ ਨਾਂ..
ਫਿਰ ਬਹਿ-ਕੱਲਿਆਂ ਬੰਦਾ ਸੋਚਦਾ ਹੈ ਅਕਸਰ ਕਿ,
ਕਾਸ਼ ਮੈਂ ਆਪਣਾ ਕੀਮਤੀ ਵਕਤ ਗਵਾਉਂਦਾ ਨਾਂ..||

ਇੱਕ-ਵਾਰੀ ਜੋ ਭਟਕਿਆ ਸਮੇਂ ਦੀਆਂ ਲੀਹਾਂ ਤੋਂ,
ਮੁੜ ਓਸੇ ਰਫਤਾਰ ਚ’ ਪਟੜੀ ਤੇ ਚੱਲ ਪਾਉਂਦਾ ਨਾਂ..
ਫਿਰ ਬਹਿ-ਕੱਲਿਆਂ ਬੰਦਾ ਸੋਚਦਾ ਹੈ ਅਕਸਰ ਕਿ,
ਕਾਸ਼ ਮੈਂ ਆਪਣਾ ਕੀਮਤੀ ਵਕਤ ਗਵਾਉਂਦਾ ਨਾਂ..||

ਏ ਸਾਡਾ ਫਰਜ਼ ਸਮੇਂ ਦੀ ਵੇਗ ਨਾਲ ਤੁਰਨਾਂ,
ਕਦੇ ਵੀ ਵਕਤ ਬਾਂਹ ਫੜ੍ਹਕੇ ਨਾਲ ਚਲਾਉਂਦਾ ਨਾਂ..
ਫਿਰ ਬਹਿ-ਕੱਲਿਆਂ ਬੰਦਾ ਸੋਚਦਾ ਹੈ ਅਕਸਰ ਕਿ,
ਕਾਸ਼ ਮੈਂ ਕੀਮਤੀ ਵਕਤ ਅਜਾਈਂ ਗਵਾਉਂਦਾ ਨਾਂ..||

ਉਂਝ ਨਾਲ ਸਮੇਂ ਦੇ ਸਾਰੇ ਫੱਟ ਨੇਂ ਭਰ ਜਾਂਦੇ,
ਪਰ ਸਮੇਂ ਦਾ ਡੰਗਿਆ ਰਾਸ ਕਦੇ ਵੀ ਆਉਂਦਾ ਨਾਂ..
ਫਿਰ ਬਹਿ-ਕੱਲਿਆਂ ਬੰਦਾ ਸੋਚਦਾ ਹੈ ਅਕਸਰ ਕਿ,
ਕਾਸ਼ ਮੈਂ ਆਪਣਾ ਕੀਮਤੀ ਵਕਤ ਗਵਾਉਂਦਾ ਨਾਂ..||

ਜੇ ਕਹਿਣੀਂ ਤੇ ਕਰਨੀਂ ਇੱਕ ਹੁੰਦੀ ਤਾਂ,
ਬੀਤੇ ਵੇਲੇ ਲਈ ਸ਼ਾਇਦ ਹੁਣ ਪਛਤਾਉਂਦਾ ਨਾਂ..
ਫਿਰ ਬਹਿ-ਕੱਲਿਆਂ ਬੰਦਾ ਸੋਚਦਾ ਹੈ ਅਕਸਰ ਕਿ,
ਕਾਸ਼ ਮੈਂ ਕੀਮਤੀ ਵਕਤ ਅਜਾਈਂ ਗਵਾਉਂਦਾ ਨਾਂ..||

"ਸੱਤੀ" ਤੇਰੀਆਂ ਬਾਹਾਵਾਂ ਅੱਜ ਹੋਰ ਤਕੜੀਆਂ ਹੋਣੀਆਂ ਸੀ,
ਜੇ ਕਿਤੇ ਤੂੰ ਆਪਣੇਂ ਓ ਯਾਰ-ਪੁਰਾਣੇਂ ਭੁਲਾਉਂਦਾ ਨਾਂ..
ਹੁਣ ਬਹਿ-ਕੱਲਿਆਂ ਸੋਚਣ ਦਾ ਕੀ ਫਾਇਦਾ,
ਬੀਤਿਆ ਵੇਲਾ-ਵਗਦਾ ਪਾਣੀਂ ਕਦੇ ਵੀ ਮੁੜ੍ਹ ਕੇ ਆਉਂਦਾ ਨਾਂ


writr :- unknown
 
Top