ਨਾ ਹੀ ਹੁਣ ਗਮ ਦੀਆ ਰਾਤਾ ਨੇ

Saini Sa'aB

K00l$@!n!
ਨਾ ਹੀ ਹੁਣ ਗਮ ਦੀਆ ਰਾਤਾ ਨੇ
ਨਾ ਹੀ ਹੁਣ ਖੁਦਗਰਜ਼ ਯਾਰ ਨੇ
ਨਾ ਹੀ ਹੁਣ ਬਿਰਹੋ ਦਿਆ ਸਫਿਆ ਤੇ
ਧੁਖਦੇ ਹੋਏ ਅੰਗਿਆਰ ਨੇ


ਨਾ ਹੀ ਹੁਣ ਉਮਰ ਨੂੰ ਪੀਣ ਲਈ
ਤੇਜ਼ਾਬ ਮੈ ਦਿੱਤਾ ਏ
ਨਾ ਹੀ ਹੁਣ ਅੱਥਰੂ ਓਸ ਦੇ ਨਾਮ ਦਾ
ਅੱਖਾ ਚੋ ਡੁੱਲਣ ਦਿੱਤਾ ਏ

ਮੈ ਮੰਨਦਾ ਹਾਂ
ਓਸ ਦੀਅ ਯਾਦ ਚ ਕੱਟੀਆ
ਕਾਲੀਆ ਲੰਬੀਆ ਰਾਤਾ ਨੇ
ਪਰ ਸਮੇ ਦੇ ਨਾਲ ਬੀਤ ਗਈਆ
ਦਰਦਾ ਦੀਆ ਮਿਲਿਆ ਜੋ ਸੌਗਾਤਾ ਨੇ

ਰੂਹਾ ਤੇ ਜੋ ਦਾਗ ਲੱਗੇ ਸੀ
ਹੰਝੂਆ ਦੇ ਨਾਲ ਧੋ ਲਏ ਨੇ
ਸਮਝ ਕਿਸੇ ਅਣਜਾਣ ਦੀ ਗਲਤੀ
ਦਿਲ ਦਰਿਆ ਚ ਡੁਬੋ ਲਏ ਨੇ

ਚਾਕ ਜਿਗਰ ਦੇ ਸੀਣ ਲਈ
ਮੈ ਵਕਤ ਨੂੰ ਧਾਗਾ ਪਾਇਆ ਏ
ਜ਼ਿਹਨ ਮੈਰਾ ਮੌਤ ਦੇ ਸਾਗਰ ਚੋ
ਕਾਗਜ਼ ਦੀ ਬੋਟ ਚ ਤਰ ਆਇਆ ਏ

ਮੇਰੇ ਬਿਰਹਾ ਭੱਠੀ ਦੇ ਕੋਲੇ
ਹੁਣ ਤਾ ਕੋਸੇ ਪੈ ਗਏ ਨੇ
ਖਤਮ ਹੁੰਦਿਆ ਦੀ ਖਤਮ ਕਹਾਣੀ
ਜ਼ਹਿਰ ਪਿਆਲੇ ਪਰੋਸੇ ਰਹਿ ਗਏ ਨੇ

ਪਰ ਹਾਲੇ ਤੱਕ ਵੀ ਹੁਣ ਤੱਕ ਵੀ
ਕਦੇ-ਕਦੇ ਭੁੱਲ ਭੁਲੇਖੇ ਹੀ
ਯਾਦ ਤਾ ਓਸ ਦੀ ਆ ਹੀ ਜਾਦੀ ਏ
ਅੱਗ ਇਸ਼ਕ ਦੀ ਸਹੀ ਨਾ ਜਾਂਦੀ

ਫਿਰ ਚੁੱਕ ਯਾਦਾ ਦਾ ਰੇਸ਼ਮੀ ਕੱਫਣ
ਕਦੇ- ਕਦੇ ਉਹਨੂੰ ਦੇਖ ਲੈਦਾ
ਬੀਤੇ ਵਰਿਆਂ ਦੀ ਲ਼ਾਸ਼ ਦੇ ਮੂੰਹ ਤੋ
ਅੱਗ ਇਸ਼ਕ ਦੀ ਸੇਕ ਲੈਦਾ

ਫੁੱਲਾ ਦੇ ਨਾਲ ਕੰਡਿਆ ਦੀ ਦੋਸਤੀ
ਲੱਗਦੀ ਅਜੇ ਵੀ ਪਿਆਰੀ ਏ
ਜੰਗ ਓਸਦੀਆ ਯਾਦਾਂ ਦੇ ਨਾਲ
ਅਜੇ ਵੀ ਯਾਰਾ ਜਾਰੀ ਏ

ਸੋਜ ਪੈਦੀ ਏ ਦਿਲ ਦੇ ਫੱਟਾ ਚ
ਖੂਨ ਹਿਜ਼ਰ ਦ ਚੋ ਪੈਦਾ
ਅੱਖਾ ਚ ਬਣ ਰਕਤ ਜ਼ਹਿਰ ਦਾ
ਓਹਦੇ ਨਾਮ ਦਾ ਅੱਥਰੂ ਰੋ ਪੈਦਾ

ਮਰਨਾ ਮੇਰੀ ਹਕੀਕਤ ਏ
ਮੈ ਕੱਫਣ ਖੁਦ ਦੇ ਬੁਣ ਲਏ ਨੇ
ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ
ਚਾਰ ਮੋਢੇ ਮੈ ਚੁਣ ਲਏ ਨੇ


writer : unknown
 
Top