ਦਿੱਲੀ ਜੋ ਭਾਰਤ ਦਾ ਦਿਲ ਹੈ

Saini Sa'aB

K00l$@!n!

ਦਿੱਲੀ ਜੋ ਭਾਰਤ ਦਾ ਦਿਲ ਹੈ
ਜਿਸ ਦੇ ਬਾਝੋਂ ਭਾਰਤ ਦਾ ਨਕਸ਼ਾ
ਚਿਤਰਨਾ ਵੀ ਮੁਸ਼ਕਿਲ ਹੈ
ਕਿੰਨੇ ਲੱਖ ਦਿਲਾਂ ਦੀ ਧੜਕਣ
ਅੱਜ ਆਪੇ ਬੇ-ਦਿਲ ਹੈ ......





ਖੂਨ ਨਾਲ ਲਬਰੇਜ਼ ਹਵਾਵਾਂ
ਕਹਾਣੀ ਦੱਸਦੀਆਂ ਇਹ ਫਿਜ਼ਾਵਾਂ
ਇਹਦੀਆਂ ਗਲੀਆਂ ਕੂਚੇ ਰਾਹਵਾਂ
ਹਰ ਘਰ ਦੇ ਮੱਥੇ ਤੇ ਲਿਖਿਆ
ਕਾਤਿਲ ਨੇ ਆਪਣਾ ਸਿਰਨਾਵਾਂ .....



ਕਦੇ ਆਪਣਾ ਕਦੇ ਪਰਾਇਆ
ਇੱਕ ਕੌਮ ਦੀ ਇੱਜ਼ਤ ਲੁੱਟਣ ਖਾਤਿਰ
ਸਾਊ ਵੀ ਭੇਸ ਬਦਲ ਕੇ ਆਇਆ
ਬਣ ਗਏ ਸੀ ਟਾਇਰ ਵੀ ਸ਼ਾਤਿਰ
ਕਿਉਂ ਗਲਿਆਂ ਤੇ ਰਹਿਮ ਨਾ ਆਇਆ ....

ਮਾਲੀ ਹੀ ਜਦ ਬਾਗ ਉਜਾੜੇ
ਫੁੱਲ ਵੀ ਉਸ ਦਿਨ ਕਰ ਤੇ ਭਾਰੇ
ਨਾ ਸਮਝੇ ਕਲੀਆਂ ਦੇ ਇਸ਼ਾਰੇ
ਬਸ ਆਪਣਾ ਆਪ ਦਿਖਾਉਣ ਦੀ ਖਾਤਿਰ
ਬੇ-ਕਸੂਰ ਚੁਣ ਚੁਣ ਕੇ ਮਾਰੇ ...


http://www.sikhspectrum.com/012003/images/1984.jpg

ਕਿੱਥੇ ਆ ਇਤਿਹਾਸ ਖੋਲ੍ਹਿਆ
ਏਸ ਸ਼ਹਿਰ ਨੇ ਆਪਣਾ ਮੁਰਦਾ
ਆਪਣੇ ਹੀ ਮੋਢੇ ਤੇ ਢੋਇਆ
ਮਾਨਵਤਾ ਦੇ ਮੱਥੇ ਲੱਗਿਆ
ਦਾਗ ਇਹ ਜਾਣਾ ਕਦੇ ਨਾ ਧੋਇਆ
~~~~~~~~~~~~~~~~~~~~~~


writer : unknown
 

pps309

Prime VIP
ਬਸ ਆਪਣਾ ਆਪ ਦਿਖਾਉਣ ਦੀ ਖਾਤਿਰ
ਬੇ-ਕਸੂਰ ਚੁਣ ਚੁਣ ਕੇ ਮਾਰੇ ...

lagg gaya jis din daa o sada
kad daa ge thoda sara pita khada
maar maar ke ser te shittar
thode muho akhvone thode hi chalitar
 
Top