ਇਹ ਅਸਾਡਾ ਹੈ ਉਹ ਤੁਹਾਡਾ ਹੈ

ਜਿਸ ਦੇ ਦਿਲ ਵਿਚ ਗਰੂਰ ਹੁੰਦਾ ਹੈ,
ਹਰ ਕੋਈ ਉਸ ਤੋਂ ਦੂਰ ਹੁੰਦਾ ਹੈ,
ਅਛੇ ਬੰਦੇ ਦਾ ਜ਼ਿਕਰ ਹੋਵੇ ਭਾਵੇਂ ਨਾ ਹੋਵੇ ,
ਪਰ ਇਥੇ ਬੁਰੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ,
ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,
ਖੁਆਬ ਉਸ ਦਾ ਹੀ ਚੂਰ ਹੁੰਦਾ ਹੈ,
ਥੋਪ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ,
ਜਦੋਂ ਕੇ ਆਪਣਾ ਹੀ ਕਸੂਰ ਹੁੰਦਾ ਹੈ,
ਇਹ ਅਸਾਡਾ ਹੈ ਉਹ ਤੁਹਾਡਾ ਹੈ,
ਇਹ ਤਾਂ ਬੱਸ ਮੰਨ ਦਾ ਫਤੂਰ ਹੁੰਦਾ ਹੈ
 

MAVERICK

Member
ਥੋਪ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ,
ਜਦੋਂ ਕੇ ਆਪਣਾ ਹੀ ਕਸੂਰ ਹੁੰਦਾ ਹੈ,


wah wah....kya likheya hai..
 
Top