ਦੋਸਤ ਸਾਡੇ ਮੁੱਖ ਤੋਂ

Saini Sa'aB

K00l$@!n!
ਜਦ ਰੋਣਾ ਲਿਖਿਆ ਵਿੱਚ ਕਰਮਾਂ ਫਿਰ ਕਿੱਦਾਂ ਹੱਸ ਲਾਂ ਗੇ

ਸਾਡਾ ਹਾਲ ਹੋਵੇ ਨਾ ਬਿਆਨ ਕਿਸੇ ਨੂੰ ਕਿੱਦਾਂ ਦੱਸ ਲਾਂ ਗੇ

ਭਾਂਵੇ ਭੱਜੀਏ ਦੁੱਖਾਂ ਕੋਲੋਂ ਫਿਰ ਵੀ ਫੜ੍ਹ ਹੀ ਲੈਂਦੇ ਨੇ

ਦੋਸਤ ਸਾਡੇ ਮੁੱਖ ਤੋਂ ਦਰਦ ਨੂੰ ਪੜ੍ਹ ਹੀ ਲੈਂਦੇ ਨੇ



ਬੜਾ ਰੋਕੀਏ ਫਿਰ ਵੀ ਅੱਖ ਚੋਂ ਪਾਣੀ ਆ ਜਾਵੇ

ਜਦ ਚੰਦਰੀ ਯਾਦਾਂ ਵਿੱਚ ਆ ਕੇ ਫੇਰਾ ਪਾ ਜਾਵੇ

ਦਿਲ ਦੇ ਟੁੱਕੜੇ ਹਿਜ਼ਰ ਦੀ ਅੱਗ ਵਿੱਚ ਸੜ ਹੀ ਲੈਂਦੇ ਨੇ

ਦੋਸਤ ਸਾਡੇ ਮੁੱਖ ਤੋਂ ਦਰਦ ਨੂੰ ਪੜ੍ਹ ਹੀ ਲੈਂਦੇ ਨੇ

writer: unknown
 
Top