ਚਲ ਪਾਤਰ ਚਲ ਢੂੰਢਣ

Saini Sa'aB

K00l$@!n!
ਚਲ ਪਾਤਰ ਚਲ ਢੂੰਢਣ ਚਲੀਏ ਭੁੱਲੀਆ ਹੋਈਆ ਥਾਵਾ

ਕਿੱਥੇ ਕਿੱਥੇ ਛੱਡ ਆਏ ਹਾ ਅਣਲਿਖੀਆ ਕਵੀਤਾਵਾ

ਗੱਡੀ ਚੜਣ ਦੀ ਕਾਹਲ ਬੜੀ ਸੀ ਤੇ ਕੀ ਕੁਝ ਰਹਿ ਗਿਆ ਉੱਥੇ

ਪਲਾ ਛਿਣਾ ਚ ਛੱਡ ਆਏ ਹਾ ਯੁੱਗਾ ਯੁੱਗਾ ਦੀਆ ਯਾਦਾ

ਅੱਧੀ ਰਾਤ ਹੋਏਗੀ ਮੇਰੇ ਪਿੰਡ ਉੱਤੇ

ਜਾਗਦੀਆ ਹੋਣਗੀਆ ਸੁੱਤਿਆ ਪੁੱਤਰਾ ਕੋਲ ਮਾਵਾ

ਮੇਰੇ ਲਈ ਜੋ ਤੀਰ ਬਣੇ ਸੀ ਉਹ ਹੋਰ ਕਲੇਜੇ ਲੱਗੇ

ਕਿੰਝ ਸਾਹਿਬਾ ਨੂੰ ਆਪਣੀ ਆਖਾ ਮੈ ਕਿਉ ਮਿਰਜਾ ਅਖਵਾਵਾ

ਮਾਰੂਥਲ ਚੋ ਭੱਜ ਆਇਆ ਮੈ ਆਪਣੀ ਜਾਨ ਬਚਾ ਕੇ

ਪਰ ਓਥੇ ਰਹਿ ਗਈਆ ਨੇ ਜੋ ਮੇਰੇ ਲਈ ਕੁਝ ਰਾਹਵਾ

ਮੈ ਸਾਗਰ ਦੇ ਕੰਢੇ ਬੈਠਾ ਕੋਰੇ ਕਾਗਜ ਲੈਕੇ

ਓਥਰ ਮਾਰੂਥਲ ਚ ਮੈਨੂ ਉਡੀਕਣ ਅਣ ਲਿਖੀਆ ਕਵੀਤਾਵਾ

ਖਾਬਾ ਵਿੱਚ ਇਕ ਬੂਹਾ ਦੇਖਾ ਤੇ ਉਸਦੇ ਅੱਗੇ ਰੁਲਦੀਆ ਚਿੱਠੀਆ ਤੇ ਮੇਰਾ ਸਿਰਨਾਵਾ

ਚਲ ਪਾਤਰ ਚਲ ਢੂੰਢਣ ਚਲੀਏ ਭੁੱਲੀਆ ਹੋਈਆ ਥਾਵਾ

ਕਿੱਥੇ ਕਿੱਥੇ ਛੱਡ ਆਏ ਹਾ ਅਣਲਿਖੀਆ ਕਵੀਤਾਵਾ

writer- surjit patar
 
Top