ਮੈ ਕਿਸੇ ਦੂਰ ਨਦੀ ਦੇ ਕੰਡੇ ਤੇ ਕਿਨਾਰੇ ਤੇ

ਮੈ ਕਿਸੇ ਦੂਰ ਨਦੀ ਦੇ ਕੰਡੇ ਤੇ ਕਿਨਾਰੇ ਤੇ
ਸੁੰਨਸਾਨ ਵੀਆਰਾਨ ਰੇਤੀਲੇ ਟਿੱਬੇ ਤੇ
ਉਜਾੜੇ ਤੇ !
ਬੰਜ਼ਰ ਜਮੀਨ ਉੱਤੇ ਆਪਣੇ ਪੈਰਾ ਸਮੋਈ
ਜਿੰਦਗੀ ਦੀਆ ਦੋ ਚਾਰ ਆਖਿਰੀ ਜੜਾ
ਆਖਰੀ ਸਾਹ !
ਕੰਡਿਆਲੀ ਕਿੱਕਰ ਹਾ
ਬੇਜਾਨ ਹਾ
ਬੇਆਸ ਹਾ !
ਜਿਸ ਨੂੰ ਨਾ ਕਿਸੇ ਨੇ ਸਿੰਜਿਆ ਏ
ਨਾ ਹੀ ਕੋਈ ਸਿੰਜਣਾ
ਚਾਹ ਵੇ ਗਾ !

ਕੀ ਕਰਾ ਮੈ !
ਕਿਹੜੇ-ਕਿਹੜੇ ਦੁੱਖ ਦਾ ਜ਼ਿਕਰ ਕਰਾ ਮੈ
ਇਹ ਦੁਨੀਆ ਮੇਰੇ ਵੱਸ ਦੀ ਨਹੀ
ਉਸ ਤੋ ਬਾਅਦ ਕੋਈ ਸ਼ੈਅ ਹੀ ਚੰਦਰੀ
ਮੈਨੂੰ ਜਚਦੀ ਨਹੀ
ਜਿੰਦਗਾਨੀ ਨੇ ਖਾ ਲਈ ਜੋ
ਮੇਰੇ ਖਾਬਾਂ ਦੀ ਗੱਡ
ਅਸਾ ਲੱਖ ਰਚਾਈ ਪਰ
ਹੱਡੀਆ ਚ ਰਚਦੀ ਨਹੀ
ਹੁਣ ਮੈ ਕਿਸੇ ਪਾਣੀਆ ਦੀ
ਝੱਗ ਦੇ ਖਾਰ ਦੇ ਵਾਗੂੰ
ਖਰਨਾ ਚਾਹੁੰਦਾ ਹਾ
ਕਿਸੇ ਆਖਰੀ ਪੱਤੇ ਵਾਗ
ਝੜਨਾ ਚਾਹੁੰਦਾ ਹਾ

Orignally Posted By Navneet ਬੇਹਾ ਖੂਨ
 
Top