ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ

gurpreetpunjabishayar

dil apna punabi
ਜੇ ਘਰਾਂ ਤੋਂ ਤੁਰ ਪਏ ਹੋ ਦੋਸਤੇ
ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ
ਜਦ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ
ਜਦ ਤੁਰੋ ਤਾਂ ਰੌਸ਼ਨੀ ਵਾਂਗੂ ਤੁਰੋ
ਮਰ ਰਹੀ ਹੈ ਰਾਤ ਤਿਲ ਤਿਲ ਪੈਰ ਪੈਰ
ਪੈਰ ਨਾ ਛੱਡੋ ਚਲੋ ਚਲਦੇ ਚਲੋ
ਮੰਜਿਲਾ ਤੇ ਪਹੁੰਚਣਾ ਮੁਸ਼ਕਿਲ ਨਹੀ
ਰਸਤਿਆ ਦੇ ਵਾਂਗ ਨਾ ਜੇਕਰ ਫਟੋ
ਪਰ ਜੇ ਭਿੱਜੇ ਹੋਣ ਮੁਸ਼ਕਿਲ ਉੱਡਣਾ
ਹੈ ਵਿਦਾ ਦਾ ਵਕਤ ਅੱਖ ਨਾ ਭਰੋ

ਲੇਖਕ ਗੁਰਪ੍ਰੀਤ
 
Top