ਰੁੱਕਦੇ ਨਾ ਪੈਰ ਮੇਰੇ, ਮਘਦੇ ਅੰਗਾਰਿਆਂ ਤੇ

ਗਜ਼ਲ
ਰੁੱਕਦੇ ਨਾ ਪੈਰ ਮੇਰੇ, ਮਘਦੇ ਅੰਗਾਰਿਆਂ ਤੇ 1
ਮੈਂ ਹੌਸਲਾ ਪਕਾਇਆ. ਅਜ਼ਮਾ ਕੇ ਆਰਿਆਂ ਤੇ 1

ਗਮ ਦੇ ਰਹੇ ਜੇ ਆਪਣੇ, ਸ਼ਿਕਵਾ ਨਹੀਂ ਹੈ ਕੋਈ,
ਹੰਝੂ ਤਾਂ ਪੂੰਝਦੇ ਨੇ, ਸਦਕੇ ਮੈਂ ਪਿਆਰਿਆਂ ਤੇ i

ਜਿੰਦਾਦਿਲੀ ਦੇ ਜਜ਼ਬੇ , ਵੇਖੇ ਮੈਂ ਝੁੱਗੀਆਂ ਵਿਚ,
ਵੇਖੀ ਮੈਂ ਬੁਝਦਿਲੀ ਵੀ, ਵਸਦੇ ਚੁਬਾਰਿਆਂ ਤੇ 1

ਇਕਰਾਰ ਨੂੰ ਨਿਭਾਉਂਦਾ,ਰਹਿੰਦਾ ਹੈ ਨਿਤ ਪਤੰਗਾ,
ਮਿਟਦਾ ਹੈ ਉਹ ਸ਼ਮਾਂ ਦੇ, ਦਿਲਕਸ਼ ਇਸ਼ਾਰਿਆਂ ਤੇ 1

ਮਕਤਲ ਨੂੰ ਸਿਰਜ ਕੇ ਹੁਣ,ਨਵੀਆਂ ਬਣਾ ਤੂੰ ਪੈੜਾਂ,
ਚਲਦਾ ਰਹੇਂਗਾ ਕਦ ਤਕ, ਰਸਤੇ ਉਧਾਰਿਆਂ ਤੇ 1

ਸੁਰਗਾਂ ਅਤੇ ਇਹ ਨਰਕਾਂ,ਦਾ ਭੇਦ ਕਰਮ ਵਿਚ ਹੈ,
ਕਾਰਜ ਕਰੀਂ ਨਾ ਰਹਿਣਾ,ਸੁਰਗਾਂ ਦੇ ਲਾਰਿਆਂ ਤੇ 1

ਨਾ ਸਮਝਦੇ ਗੁਲਾਮੀ, ਨਾ ਸਮਝਦੇ ਅਜਾਦੀ,
ਕੀ ਅਸਰ ਏਸ ਤੱਥ ਦਾ ,ਭੁੱਖਾਂ ਦੇ ਮਾਰਿਆਂ ਤੇ 1

ਦਰਿਆ ਨੂੰ ਮੈਂ ਕੀ ਕਰਨਾ,ਵਗਦਾ ਜੋ ਭਰ ਕੇ ਖੁਸ਼ੀਆਂ,
ਛੱਲਾਂ ਹੀ ਜੇ ਨਾ ਆਵਣ. ਗਮ ਦੇ ਕਿਨਾਰਿਆਂ ਤੇ 1
ਆਰ.ਬੀ.ਸੋਹਲ


progress-1.gif
 
Top