ਰੋਗ ਇਸ਼ਕੇ ਨਾਲ ਜੀਣ

ਰਹੀਏ ਹਮੇਸ਼ਾ ਤੱਕਦੇ, ਦੇਖ ਵਹੀਰਾਂ ਕੱਤਦੇ, ਮੁੱਖੜਾ ਸੱਜਣ ਹੁਸੀਨ ਦਾ...
ਹੁਣ ਤੱਕ ਨਹੀਓਂ ਸਰਦਾ, ਮੇਰਾ ਦਿਲ ਕਰਦਾ, ਜ਼ਿੰਦਗੀ ਤੇਰੇ ਸੰਗ ਜੀਣ ਦਾ...

ਤੂੰ ਬਣਿਆ ਏਂ ਸਾਹ, ਤੂੰ ਸਾਡੇ ਲਈ ਖੁਦਾ, ਤੂੰ ਹੀ ਆਸਰਾ ਜੀਣ ਦਾ...
ਦਿਲ ਹੰਢ ਕਰਦੈ, ਦੂਆ ਮੰਗ ਕਰਦੈ, ਪਾਉਣਾ ਕਰਿਸ਼ਮਾ ਰਬੀਬ ਦਾ...

ਪਿਆਰ ਦਾ ਕੀ ਵਿਸਾਹ, ਇਹ ਗੰਭੀਰ ਗੁਨਾਹ, ਮੰਨਣ ਉਹ ਰਹੀਮ ਦਾ...
ਕਹੇਂ ਹਾਏ ਤੌਬਾ, ਸਾਨੂੰ ਵੱਲ ਨਹੀਂ ਆਉਂਦਾ, ਇਸ਼ਕ ਪਿਆਲਾ ਪੀਣ ਦਾ...

ਜੇ ਬਣੇਂ ਬੇਵਫ਼ਾ, ਤੂੰ ਦੇਵੇਂਗਾ ਦਗ਼ਾ, ਇਹ ਕਾਰਨ ਘੁੱਟ ਕੌੜਾ ਪੀਣ ਦਾ...
ਰੱਬਾ ਤੂੰ ਬਚਾ, ਉਹਨਾਂ ਕੋਈ ਵੱਲ ਸਿਖਾ, ਰੋਗ ਇਸ਼ਕੇ ਨਾਲ ਜੀਣ ਦਾ...

ਹੁਣ ਰਿਹਾ ਨਾ ਕਾਇਦਾ, ਕੋਈ ਲੱਗੇ ਨਾ ਫ਼ਾਇਦਾ, ਜ਼ਿੰਦਗੀ " ਗੁਰੀ " ਦੇ ਜੀਣ ਦਾ...
ਸਿਲਸਿਲਾ ਏ ਚੱਲਣਾ, ਪੈਣਾ ਠੇਕਾ ਮੱਲਣਾ, ਕੰਮ ਰਹਿਣਾ ਦਾਰੂ ਪੀਣ ਦਾ...

GURI Ludhianvi
Poet in the Dark
 
ਜੇ ਬਣੇਂ ਬੇਵਫ਼ਾ, ਤੂੰ ਦੇਵੇਂਗਾ ਦਗ਼ਾ, ਇਹ ਕਾਰਨ ਘੁੱਟ ਕੌੜਾ ਪੀਣ ਦਾ...
ਰੱਬਾ ਤੂੰ ਬਚਾ, ਉਹਨਾਂ ਕੋਈ ਵੱਲ ਸਿਖਾ, ਰੋਗ ਇਸ਼ਕੇ ਨਾਲ ਜੀਣ ਦਾ...

ਹੁਣ ਰਿਹਾ ਨਾ ਕਾਇਦਾ, ਕੋਈ ਲੱਗੇ ਨਾ ਫ਼ਾਇਦਾ, ਜ਼ਿੰਦਗੀ " ਗੁਰੀ " ਦੇ ਜੀਣ ਦਾ...
ਸਿਲਸਿਲਾ ਏ ਚੱਲਣਾ, ਪੈਣਾ ਠੇਕਾ ਮੱਲਣਾ, ਕੰਮ ਰਹਿਣਾ ਦਾਰੂ ਪੀਣ ਦਾ...

Wah ji bohat khoob : )
 
Top