ਰੋਗ ਬੁਰਾ ਇਸ਼ਕੇ ਦਾ

ਦਿਲਾ ਓਏ ਪਿਆਰਿਆਂ ਦਾ, ਮੋਹ ਜਿਹਾ ਆਉਦਾ ਏ,
ਰੋਗ ਬੁਰਾ ਇਸ਼ਕੇ ਦਾ, ਡਾਢਾ ਹੀ ਰੁਆਉਦਾ ਏ,

ਜਾਣਦਾ ਨਾ ਬੁੱਝਦਾ ਨਾ, ਕਿੱਸਾ ਕੀ ਕਹਾਣੀ ਦਾ,
ਹੱਲ ਕੋਈ ਸੁੱਝਦਾ ਨਾ, ਨਾ ਹੀ ਕੁਝ ਜਾਣੀ ਦਾ,
ਖੁਸ਼ੀ ਵਿਚ ਬੀਤਿਆਂ, ਹਰ ਸੀਨ ਮਨ ਭਾਉਦਾ ਏ........

ਟੋਟਿਆਂ ਚ ਵੰਡਿਆ, ਖਿਡੌਣਾ ਮੇਰੇ ਦਿਲ ਦਾ,
ਹੱਸਦਾ ਹੀ ਸਦਾ ਯਾਰਾ, ਇਹ ਸਾਨੂੰ ਮਿਲਦਾ,
ਲਾਰਾ ਨਾ ਤੂੰ ਲਾਈ, ਇਹ ਲੀਡਰ ਬੁਲਾਉਦਾ ਏ.......

ਸੋਚਿਆ ਮੈਂ ਲਿਖ ਦੂੰ, ਹਾਲ ਦਿਲ ਦੇ ਖੋਲ ਕੇ,
ਸੱਜਣਾਂ ਕੋਲ ਰੱਖ ਦੂੰ, ਇਹ ਦਿਲ ਸੋਰੀ ਬੋਲ ਕੇ,
ਕੀਤੇ ਇਸ਼ਾਰਿਆਂ ਦਾ, ਭੁਲੇਖਾ ਕੋਈ ਪਾਉਦਾ ਏ......

ਇਸ਼ਕ ਦੀ ਹੱਟੀ ਵਿਚ, ਅੱਗ ਲੱਗ ਗਈ ਏ,
ਬਾਈ ਜਸਬੀਰ ਨੇ, ਇਹ ਗੱਲ ਤੈਨੂੰ ਕਹੀ ਏ,
ਕੀਤੇ ਹੋਏ ਵਾਅਦਿਆਂ ਦਾ, ਗੀਤ ਉਹ ਬਣਾਉਦਾ ਏ.....
 
Top