ਰੱਬਾ ਸਾਨੂੰ ਮਾਫ਼ ਕਰੀਂ

RaviSandhu

SandhuBoyz.c0m
ਰੱਬਾ ਸਾਨੂੰ ਮਾਫ਼ ਕਰੀਂ, ਯਾਰਾ ਸਾਨੂ ਮਾਫ਼ ਕਰੀਂ।
ਔਖਾ ਹੋ ਗਿਆ ਨਿਭਾਉਣਾ ਅੱਜ ਪਿਆਰ ਓਏ,
ਸ਼ਾਲਾ ਵਸਦਾ ਰਹੇ ਮੇਰਾ ਯਾਰ ਓਏ।
ਰੱਬਾ ਸਾਨੂੰ ਮਾਫ਼ ਕਰੀਂ, ਯਾਰਾ ਸਾਨੂੰ ਮਾਫ਼ ਕਰੀਂ।
ਪਿਆਰ ਵਾਲਾ ਦੁਖ ਹੈ ਨਸੀਬਾਂ ਨਾਲ ਮਿਲਦਾ,
ਪਹਿਲਾ ਪਹਿਲਾ ਪਿਆਰ ਕੋਈ ਕਦੇ ਨਹੀ ਭੁਲਦਾ।
ਕਿਵੇਂ ਪਿਆਰ ਵਾਲੇ ਭੁੱਲਾਂ ਦਿਨ ਚਾਰ ਓਏ।
ਰੱਬਾ ਸਾਨੂ ਮਾਫ਼ ਕਰੀਂ, ਯਾਰਾ ਸਾਨੂ ਮਾਫ਼ ਕਰੀਂ।
ਪਿਆਰ ਦੀਆਂ ਲੀਕਾਂ ਸਭ ਤਲੀ ਤੋਂ ਮਿਟਾ ਲੀਆਂ,
ਹਿਜਰ ਨੂੰ ਗੱਲ ਲਾ ਕੇ ਪੀੜਾਂ ਝੋਲੀ ਪਾ ਲੀਆਂ।
ਆਪੇ ਮੰਨ ਲਈ ਆਪਣੀ ਮੈ ਹਾਰ ਓਏ,
ਰੱਬਾ ਸਾਨੂ ਮਾਫ਼ ਕਰੀਂ, ਯਾਰਾ ਸਾਨੂ ਮਾਫ਼ ਕਰੀਂ।
ਯਾਰ ਦੀ ਗਾਲੀ ਦੇ ਵੱਲੋਂ ਪੈਰ ਪੈ ਗਏ ਮੋੜਨੇ,
ਕੀਤੇ ਜੇਹੜੇ ਕੌਲ ਆਪੇ ਪੈ ਗਏ ਤੋੜਨੇ।
ਪੈ ਗਏ ਭੁੱਲਨੇ ਸੱਬ ਆਪਣੇ ਕਰਾਰ ਓਏ,
ਰੱਬਾ ਸਾਨੂ ਮਾਫ਼ ਕਰੀਂ, ਯਾਰਾ ਸਾਨੂ ਮਾਫ਼ ਕਰੀਂ।
 
Top