ਅੱਖੀਆਂ (ਮਹਿਮਾਨ ਪ੍ਰਵੀਨ)

RaviSandhu

SandhuBoyz.c0m
ਜੇ ਖੁਸ਼ੀ ਵੇਲੇ ਹੱਸਣ ਬੁੱਲ੍ਹੀਆਂ, ਗੀਤ ਖੁਸ਼ੀ ਦੇ ਗਾਉਂਦੀਆਂ ਨੇ,
ਫਿਰ ਬੁਰੇ ਵੇਲੇ ਮਰਜਾਣੀਆ, ਕਿਉੋ ਦੁੱਖ ਨਾ ਵੰਡਾੳਂਦੀਆਂ ਨੇ ।
ਮੈ ਸਦਕੇ ਜਾਵਾਂ ਅੱਖੀਆਂ ਦੇ ਜੋ ਸਾਥ ਨਿਭਾਉਂਦੀਆਂ ਨੇ,
ਜੋ ਦਿਲ ਦੇ ਦੁੱਖ-ਦਰਦ ਨੂੰ, ਹੰਝੂ ਨਾਲ ਵਹਾਉਂਦੀਆਂ ਨੇ ।
ਲੋਕੀ ਬੁੱਲ੍ਹੀਆਂ ਨੂੰ ਚੰਗਾ (ਉੱਚਾ) ਕਹਿੰਦੇ, ਜੋ ਖੁਸ਼ੀ ਹੋਰ ਵਧਾਉਂਦੀਆਂ ਨੇ,
ਪਰ ‘ਮਹਿਮਾਨ’ ਸਲ੍ਹਾਵੇ ਅੱਖੀਆਂ ਨੂੰ, ਜੋ ਦਿਲ ਦਾ ਭਾਰ ਘਟਾਉਂਦੀਆਂ ਨੇ ।

-ਮਹਿਮਾਨ ਪ੍ਰਵੀਨ
ਕਰਤਾਰਪੁਰ (ਜਲੰਧਰ)
 
Top